Back

Explore every episode of the podcast SBS Punjabi - ਐਸ ਬੀ ਐਸ ਪੰਜਾਬੀ

Dive into the complete episode list for SBS Punjabi - ਐਸ ਬੀ ਐਸ ਪੰਜਾਬੀ. Each episode is cataloged with detailed descriptions, making it easy to find and explore specific topics. Keep track of all episodes from your favorite podcast and never miss a moment of insightful content.

Rows per page:

1–50 of 1,144

TitlePub. DateDuration
ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੇਅਦਬੀ ਬਿੱਲ ਨੂੰ ਪ੍ਰਵਾਨਗੀ21 avr. 202600:09:32
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਿਆਸੀ ਅਤੇ ਕਾਨੂੰਨੀ ਅੜਿੱਕਿਆਂ ਦੇ ਬਾਵਜੂਦ ਸ਼੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਕਾਨੂੰਨ ਅਧੀਨ ਬੇਅਦਬੀ ਕਰਨ ਜਾਂ ਇਸ ਨਾਲ ਜੁੜੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਲਈ 10 ਸਾਲ ਤੋਂ ਲੈ ਕਿ ਉਮਰ ਕੈਦ ਤੱਕ ਦੀ ਸਜ਼ਾ, 5 ਲੱਖ ਤੋਂ 25 ਲੱਖ ਰੁਪਏ ਤੱਕ ਜੁਰਮਾਨਾ ਅਤੇ ਜਾਇਦਾਦ ਜ਼ਬਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸਦੇ ਨਾਲ ਹੀ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕਰਨਾ ਵੀ ਅਪਰਾਧ ਹੋਵੇਗਾ। ਇਸਦੇ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..
ਗੈਲੀਪੋਲੀ ਜੰਗ ਦਾ ਅਣਸੁਣਿਆ ਪੱਖ: ਐਨਜ਼ੈਕ ਸੈਨਿਕਾਂ ਨਾਲ ਲੜੇ ਭਾਰਤੀ ਸੈਨਿਕਾਂ ਦੀ ਕਹਾਣੀ21 avr. 202600:05:31
ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਹੋਈ ਗੈਲੀਪੋਲੀ ਮੁਹਿੰਮ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਐਨਜ਼ੈਕ ਸੈਨਿਕਾਂ ਦੀ ਬਹਾਦੁਰੀ ਲਈ ਯਾਦ ਕੀਤਾ ਜਾਂਦਾ ਹੈ। ਹਜ਼ਾਰਾਂ ਭਾਰਤੀ ਸੈਨਿਕ, ਜਿਨ੍ਹਾਂ ਨੇ ਐਨਜ਼ੈਕ ਸੈਨਿਕਾਂ ਦੇ ਨਾਲ ਮਿਲ ਕੇ ਜੰਗ ਲੜੀ ਅਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਇਸ ਜੰਗ ਦਾ ਇੱਕ ਮਹੱਤਵਪੂਰਨ ਪੱਖ ਸਨ। ਇਸੇ ਪ੍ਰਸੰਗ ਵਿੱਚ, ਸਿਡਨੀ ਦੀ ਬਲੈਕਟਾਊਨ ਲਾਇਬ੍ਰੇਰੀ ਵਿੱਚ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜੋ ਗੈਲੀਪੋਲੀ ਅਤੇ ਹੋਰ ਜੰਗਾਂ ਵਿੱਚ ਸਿੱਖ ਸੈਨਿਕਾਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ।
ਆਸਟ੍ਰੇਲੀਅਨ ਸਿੱਖ ਖੇਡਾਂ ‘ਚ ‘ਕੌਰ ਰਾਈਜ਼ਿੰਗ’ ਉਪਰਾਲਾ, ਮਹਿਲਾ ਸਵੈ-ਨਿਰਭਰਤਾ ਵੱਲ ਮਜ਼ਬੂਤ ਕਦਮ20 avr. 202600:09:44
ਇਸ ਸਾਲ ਮੈਲਬਰਨ ਦੀਆਂ ਸਿੱਖ ਖੇਡਾਂ ਦੌਰਾਨ ਔਰਤਾਂ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਤਹਿਤ ‘ਕੌਰ ਰਾਈਜ਼ਿੰਗ’ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ, ਜੋ ਬਰਾਬਰੀ ਅਤੇ ਮਹਿਲਾ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਵੱਖ-ਵੱਖ ਸ਼੍ਰੇਣੀਆਂ 'ਚ ਮੋਹਰੀ ਸਿੱਖ ਔਰਤਾਂ ਦੇ ਤਜੁਰਬਿਆਂ ਤੋਂ ਸੇਧ ਲੈਣ ਲਈ ਲਈ ਅਤੇ ਜਾਗਰੂਕਤਾ ਲਈ ਚਰਚਾਵਾਂ, ਪ੍ਰਦਰਸ਼ਨੀਆਂ ਅਤੇ ਇੱਕ ਖਾਸ ਮੰਚ ਮੁਹੱਈਆ ਕਰਵਾਇਆ ਗਿਆ। ਇਸ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
ਖ਼ਬਰਨਾਮਾ: ਇੰਧਨ ਸੰਕਟ ਨਾਲ ਜੂਝਦੇ ਕਾਰੋਬਾਰਾਂ ਲਈ ਸਰਕਾਰ ਦਾ $1.5 ਬਿਲੀਅਨ ਐਮਰਜੈਂਸੀ ਲੋਨ ਪੈਕੇਜ ਸ਼ੁਰੂ20 avr. 202600:04:46
ਮਿਡਲ ਈਸਟ ਵਿੱਚ ਜੰਗ ਕਾਰਨ ਪੈਦਾ ਹੋਏ ਇੰਧਨ ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਪ੍ਰਭਾਵਿਤ ਕਾਰੋਬਾਰਾਂ ਲਈ ਐਮਰਜੈਂਸੀ ਲੋਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ $1 ਬਿਲੀਅਨ ਦੇ ਲੋਨ ਅਤੇ $500 ਮਿਲੀਅਨ ਮੈਨੂਫੈਕਚਰਿੰਗ ਅਤੇ ਨਿਵੇਸ਼ ਲਈ ਮੁਹੱਈਆ ਕਰਵਾਏ ਜਾਣਗੇ, ਜਿਸਦਾ ਮੁੱਖ ਲਾਭ ਟਰੱਕਿੰਗ ਅਤੇ ਲਾਜਿਸਟਿਕਸ ਖੇਤਰ ਨੂੰ ਹੋਵੇਗਾ। ਇਸਦੇ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..
The forgotten brotherhood of Anzac and Indian soldiers at Gallipoli: Professor Stanley explains - Anzac Day ਵਿਸ਼ੇਸ਼: ਪ੍ਰੋਫੈਸਰ ਪੀਟਰ ਸਟੈਨਲੀ ਦੀ ਖੋਜ 'ਤੇ ਆਧਾਰਿਤ ਗੈਲੀਪੋਲੀ ਜੰਗ ਵਿੱਚ ਭਾਰਤੀ ਸਿਪਾਹੀਆਂ ਦਾ ਇਤਿਹਾਸ20 avr. 202600:16:13
Examining a lesser-known aspect of the 1915 Gallipoli campaign, this podcast focuses on the role of Indian soldiers who served alongside Anzac troops. Peter Stanley sheds light on Australia’s British–Indian military heritage that most Australians don’t know about, using historic records and images from WWI. Take a deep dive into how Sikhs, Muslims, Gurkhas and Anzacs fought side by side, forming bonds that outlived the war. - ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਪ੍ਰੋਫੈਸਰ ਪੀਟਰ ਸਟੈਨਲੀ ਪਿਛਲੇ ਦੋ ਦਹਾਕਿਆਂ ਤੋਂ ਵਿਸ਼ਵ ਜੰਗਾਂ ਵਿੱਚ ਭਾਰਤੀ ਫੌਜੀਆਂ ਦੇ ਯੋਗਦਾਨ ‘ਤੇ ਖੋਜ ਕਰ ਰਹੇ ਹਨ। ਵੈਸਟਰਨ ਸਿਡਨੀ ਵਿੱਚ ਦਿੱਤੇ ਇੱਕ ਲੈਕਚਰ ਦੌਰਾਨ ਉਨ੍ਹਾਂ ਗੈਲੀਪੋਲੀ ਦੀ ਲੜਾਈ ਵਿੱਚ ਆਸਟ੍ਰੇਲੀਅਨ, ਨਿਊਜ਼ੀਲੈਂਡ ਅਤੇ ਭਾਰਤੀ ਸਿਪਾਹੀਆਂ ਦੀ ਸਾਂਝੀ ਬਹਾਦੁਰੀ ਅਤੇ ਕੁਰਬਾਨੀਆਂ ਬਾਰੇ ਚਰਚਾ ਕੀਤੀ। ਇਸ ਪੌਡਕਾਸਟ ਵਿੱਚ ਸਿੱਖ, ਮੁਸਲਮਾਨ ਅਤੇ ਗੋਰਖਾ ਸਿਪਾਹੀਆਂ ਦੇ ਯੋਗਦਾਨ ਬਾਰੇ ਸੁਣੋ ਜੋ ਕਿ ਇਤਿਹਾਸਕ ਤੱਥਾਂ ਸਮੇਤ ਪੇਸ਼ ਕੀਤੇ ਗਏ ਹਨ।
'ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਦੀ ਹਿੰਦੀ-ਪੰਜਾਬੀ ਵਿੱਚ ਕੁਮੈਂਟਰੀ SBS ਅਤੇ NITV ਦਾ ਚੰਗਾ ਉਪਰਾਲਾ' : ਗੁਰਨਾਮ ਸਿੰਘ20 avr. 202600:10:14
ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਜਿੱਥੇ ਆਸਟ੍ਰੇਲੀਆ ਦੇ ਆਦਿਵਾਸੀ ਸੱਭਿਆਚਾਰ ਦੇ ਪ੍ਰਸਾਰ ਵਿੱਚ ਭੂਮਿਕਾ ਅਦਾ ਕਰਦਾ ਹੈ, ਉਥੇ ਹੀ ਇਸ ਕੰਪੀਟੀਸ਼ਨ ਦੀ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਕੁਮੈਂਟਰੀ ਆਸਟ੍ਰੇਲੀਅਨ ਅਤੇ ਭਾਰਤੀ ਭਾਈਚਾਰੇ ਦੇ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਹ ਕਹਿਣਾ ਹੈ ਕ੍ਰਿਕਟ ਆਸਟ੍ਰੇਲੀਆ ਦੇ ਕਮਿਊਨਿਟੀ ਅੰਬੈਸਡਰ ਗੁਰਨਾਮ ਸਿੰਘ ਦਾ, ਜਿਨ੍ਹਾਂ ਨੇ 14 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਅਪ੍ਰੈਲ ਤੱਕ ਖੇਡੇ ਗਏ ਇਸ ਕੰਪੀਟੀਸ਼ਨ ਦੇ ਮੈਚਾਂ ਦੀ ਪੰਜਾਬੀ ਵਿੱਚ ਕੁਮੈਂਟਰੀ ਕੀਤੀ। ਐਸ ਬੀ ਐਸ ਅਤੇ ਅੇਨ ਆਈ ਟੀਵੀ ਵਲੋਂ ਕਰਵਾਈ ਗਈ ਇਸ ਕੁਮੈਂਟਰੀ ਬਾਰੇ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਨੇ ਆਪਣੇ ਦਿਲਚਸਪ ਤਜ਼ਰਬੇ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...
ਕੇਲਾ ਬਣਿਆ ਆਸਟ੍ਰੇਲੀਆ ਦਾ ਨੰਬਰ ਵਨ ਫਲ, ਐਵੋਕਾਡੋ ਨੂੰ ਛੱਡਿਆ ਪਿੱਛੇ20 avr. 202600:03:39
ਇੱਕ ਸਟੱਡੀ ਅਨੁਸਾਰ, ਆਸਟ੍ਰੇਲੀਆ ਵਿੱਚ ਹੁਣ ਕੇਲਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫਲ ਬਣ ਗਿਆ ਹੈ ਅਤੇ ਇਸ ਨੇ ਐਵੋਕਾਡੋ ਨੂੰ ਪਿੱਛੇ ਛੱਡ ਦਿੱਤਾ ਹੈ। MyFitnessPal ਦੇ ਅੰਕੜੇ ਦੱਸਦੇ ਹਨ ਕਿ ਲੋਕ ਇਸਨੂੰ ਆਸਾਨੀ ਨਾਲ ਖਾਣ ਯੋਗ, ਸਸਤਾ ਅਤੇ ਪੋਸ਼ਟਿਕ ਹੋਣ ਕਰਕੇ ਆਪਣੀ ਰੋਜ਼ਾਨਾ ਡਾਇਟ ਵਿੱਚ ਵਧੇਰੇ ਸ਼ਾਮਲ ਕਰ ਰਹੇ ਹਨ।
Listen to the SBS Punjabi full radio program: Vaisakhi special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸਾਖੀ ਵਿਸ਼ੇਸ਼18 avr. 202600:41:53
In this Vaisakhi special SBS Punjabi radio program, tune in to a meaningful podcast exploring the history and cultural significance of the Punjabi harvest festival. Also hear an inspiring story of generosity as the Punjabi community in Australia came together over the Easter weekend to raise thousands of dollars for sick children. Stay updated with the latest news and stories from around the world—all in one podcast. - ਇਸ ਰੇਡੀਓ ਪ੍ਰੋਗਰਾਮ ਵਿੱਚ ਅਸੀਂ ਵਿਸਾਖੀ ਦੇ ਇਤਿਹਾਸ ਅਤੇ ਮਹੱਤਵ ਉਤੇ ਚਾਨਣਾ ਪਾਇਆ ਹੈ। ਹੋਰ ਪੇਸ਼ਕਾਰੀਆਂ ਵਿੱਚ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਵੱਲੋਂ ਰਾਇਲ ਚਿਲਡਰਨ ਹਸਪਤਾਲ ਲਈ ਕੀਤੀ ਗਈ ਹਜ਼ਾਰਾਂ ਡਾਲਰਾਂ ਦੀ ਇਮਦਾਦ ਬਾਰੇ ਵੀ ਇੰਟਰਵਿਊ ਸਾਂਝੀ ਕੀਤੀ ਗਈ ਹੈ। ਪ੍ਰੋਗਰਾਮ ਵਿੱਚ ਲਹਿੰਦੇ ਪੰਜਾਬ, ਦੇਸ਼-ਦੁਨੀਆ ਦੀਆਂ ਅਹਿਮ ਖ਼ਬਰਾਂ ਦੇ ਨਾਲ-ਨਾਲ ਪੰਜਾਬੀ ਵਿੱਚ ਗੀਤਾਂ ਅਤੇ ਦਿਲਚਸਪ ਗੱਲਬਾਤ ਵੀ ਸ਼ਾਮਲ ਹੈ। ਪੰਜਾਬੀ ਮਾਂ ਬੋਲੀ ਵਿੱਚ ਗੀਤਾਂ ਅਤੇ ਗੱਲਾਂ ਦਾ ਆਨੰਦ ਲੈਣ ਲਈ ਸੁਣੋ ਪੂਰਾ ਰੇਡੀਓ ਪ੍ਰੋਗਰਾਮ...
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਨੂੰ ਮਿਲਿਆ 100 ਮਿਲੀਅਨ ਵਾਧੂ ਡੀਜ਼ਲ, ਜਲੰਧਰ ਦਾ ਕ੍ਰਿਸ਼ ਮੁੰਬਈ ਇੰਡੀਅਨਜ਼ 'ਚ ਤੇ ਹੋਰ ਖ਼ਬਰਾਂ17 avr. 202600:04:35
ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜਨਤਕ ਇਕੱਠ 'ਤੇ NSW ਸਰਕਾਰ ਦੀ ਪਾਬੰਦੀ ਸੰਵਿਧਾਨਕ ਤੌਰ 'ਤੇ ਜਾਇਜ਼ ਨਹੀਂ ਸੀ। ਓਧਰ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਨੇ 100 ਮਿਲੀਅਨ ਲੀਟਰ ਵਾਧੂ ਡੀਜ਼ਲ ਦੀ ਦਰਾਮਦ ਸੁਰੱਖਿਅਤ ਕਰ ਲਈ ਹੈ। ਪੰਜਾਬ ਦੀ ਗੱਲ ਕਰੀਏ ਤਾਂ, ਜਲੰਧਰ ਦਾ 21 ਸਾਲਾ ਕ੍ਰਿਕਟਰ ਕ੍ਰਿਸ਼ ਭਗਤ ਹੁਣ IPL 'ਚ ਖੇਡਦਾ ਨਜ਼ਰ ਆਵੇਗਾ। ਮੁੰਬਈ ਇੰਡੀਅਨਜ਼ ਨੇ ਪੰਜਾਬ ਦੇ ਆਲਰਾਊਂਡਰ ਨੂੰ ਅਥਰਵਾ ਐਨਕੋਲੇਕਰ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਹੈ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ...
ਖ਼ਬਰਨਾਮਾ: ਟਰੰਪ ਵੱਲੋਂ ਆਸਟ੍ਰੇਲੀਆ ਦੀ ਆਲੋਚਨਾ, ਇਜ਼ਰਾਈਲ-ਲੈਬਨਾਨ ਵਿਚਾਲੇ ਜੰਗਬੰਦੀ, ਪੰਜਾਬ ਦੀ ਇੱਕ ਹੋਰ ਜਿੱਤ ਤੇ ਹੋਰ ਖ਼ਬਰਾਂ17 avr. 202600:04:46
ਅਮਰੀਕੀ ਰਾਸ਼ਟਰਪਤੀ ਡੋਨਲਡ ਟੰਰੰਪ ਨੇ ਵ੍ਹਾਈਟ ਹਾਊਸ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਮਿਡਲ ਈਸਟ ਸੁਰੱਖਿਆ ਨੂੰ ਲੈ ਕੇ ਆਸਟ੍ਰੇਲੀਆ ਦੀ ਫਿਰ ਤੋਂ ਆਲੋਚਨਾ ਕੀਤੀ ਹੈ। ਓਧਰ, ਇਜ਼ਰਾਈਲ ਅਤੇ ਲੈਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ ਅੱਜ ਤੋਂ ਲਾਗੂ ਹੋ ਗਈ ਹੈ। ਭਾਰਤ ਅਤੇ ਕ੍ਰਿਕਟ ਦੀ ਗੱਲ ਕਰੀਏ ਤਾਂ ਆਈ.ਪੀ.ਐੱਲ ਵਿੱਚ ਪੰਜਾਬ ਕਿੰਗਸ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। IPL ਦੇ 24ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਹਨਾਂ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵੱਲੋਂ ਪੇਰੈਂਟ ਵੀਜ਼ਿਆਂ ਲਈ ਨਵੀਆਂ ਆਮਦਨ ਸ਼ਰਤਾਂ ਦਾ ਐਲਾਨ, 30 ਅਪ੍ਰੈਲ 2026 ਤੋਂ ਲਾਗੂ17 avr. 202600:08:04
ਨਿਊਜ਼ੀਲੈਂਡ ਸਰਕਾਰ ਨੇ ਪ੍ਰਵਾਸੀ ਮਾਪਿਆਂ ਨੂੰ ਬੁਲਾਉਣ ਲਈ ਪੇਰੈਂਟ ਕੈਟਾਗਰੀ ਰੇਜ਼ੀਡੈਂਟ ਵੀਜ਼ਾ ਅਤੇ ਪੈਰੇਂਟ ਬੂਸਟ ਵਿਜ਼ੀਟਰ ਵੀਜ਼ਾ ਲਈ ਆਮਦਨ ਦੇ ਨਵੇਂ ਮਾਪਦੰਡ ਘੋਸ਼ਿਤ ਕੀਤੇ ਹਨ। ਹੁਣ ਸਪੌਂਸਰ ਦੀ ਆਮਦਨ ਨਿਊਜ਼ੀਲੈਂਡ ਦੀ ਔਸਤਨ ਤਨਖਾਹ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ। ਇਹ ਨਿਯਮ 30 ਅਪ੍ਰੈਲ 2026 ਤੋਂ ਲਾਗੂ ਹੋਣਗੇ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।
'Will you ban doctors or teachers?' Anne Aly questions Liberal's migration policy - ਸੰਘੀ ਮੰਤਰੀ ਐਨ ਅਲੀ ਨਾਲ ਲਿਬਰਲ ਦੀ ਮਾਈਗ੍ਰੇਸ਼ਨ ਨੀਤੀ, ਈਂਧਨ ਸੰਕਟ ਨਾਲ ਜੂਝਦੇ ਛੋਟੇ ਕਾਰੋਬਾਰਾਂ ਲਈ ਰਾਹਤ ਬਾਰੇ ਚਰਚਾ16 avr. 202600:10:30
Dr Anne Aly, Federal Minister for Multicultural Affairs, has questioned the opposition’s proposed migration policy, asking whether it could exclude essential workers such as doctors, nurses and teachers. “You cannot predetermine the contribution a person is going to make to this country simply based on their ethnicity, skin colour and which country they come from,” she said, responding to the Liberal Party’s policy announced by Angus Taylor. - "ਤੁਸੀਂ ਪਹਿਲਾਂ ਤੋਂ ਹੀ ਕਿਸੇ ਦੇ ਮੂਲ ਦੇਸ਼ ਦੇ ਅਧਾਰ ਉੱਤੇ ਇਹ ਨਿਰਧਾਰਿਤ ਨਹੀਂ ਕਰ ਸਕਦੇ ਕਿ ਕੋਈ ਵਿਅਕਤੀ ਆਸਟ੍ਰੇਲੀਆ ਆਉਣ ਤੋਂ ਬਾਅਦ ਦੇਸ਼ ਵਿੱਚ ਕਿੰਨਾ ਯੋਗਦਾਨ ਪਾਵੇਗਾ। ਕੀ ਤੁਸੀਂ ਅਧਿਆਪਕਾਂ 'ਤੇ ਪਾਬੰਦੀ ਲਗਾਓਗੇ? ਕੀ ਤੁਸੀਂ ਡਾਕਟਰਾਂ 'ਤੇ ਪਾਬੰਦੀ ਲਗਾਓਗੇ?", ਬਹੁ-ਸਭਿਆਚਾਰਕ ਮਾਮਲਿਆਂ ਦੀ ਸੰਘੀ ਮੰਤਰੀ ਐਨ ਐਲੀ ਨੇ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦੀ ਪਰਵਾਸੀ ਨੀਤੀ ਦਾ ਤਿੱਖਾ ਜਵਾਬ ਦਿੱਤਾ ਹੈ। ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਵਿੱਚ, ਮੰਤਰੀ ਨੇ ਮੌਜੂਦਾ ਤੇਲ ਸੰਕਟ ਵਿਚਾਲੇ ਛੋਟੇ ਕਾਰੋਬਾਰੀਆਂ ਲਈ ਰਾਹਤ ਪੈਕੇਜ, ਨਸਲਵਾਦ ਅਤੇ ਹੋਰ ਕਈ ਮੁੱਦਿਆਂ ਬਾਰੇ ਵੀ ਗੱਲ ਕੀਤੀ। ਪੂਰਾ ਇੰਟਰਵਿਊ ਇਸ ਪੌਡਕਾਸਟ ਰਾਹੀਂ ਸੁਣੋ...
ਖ਼ਬਰਨਾਮਾ: ਜੀਲੋਂਗ ਤੇਲ ਰਿਫਾਈਨਰੀ ‘ਚ ਭਿਆਨਕ ਅੱਗ, ਪੈਟਰੋਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ16 avr. 202600:04:06
ਆਸਟ੍ਰੇਲੀਆ ਦੀਆਂ ਬਚੀਆਂ ਹੋਈਆਂ ਦੋ ਆਖਰੀ ਤੇਲ ਰਿਫਾਈਨਰੀਆਂ ਵਿੱਚੋਂ ਇੱਕ ਨੂੰ ਵੱਡਾ ਨੁਕਸਾਨ ਹੋਇਆ ਹੈ ਜਦੋਂ Viva Energy Group ਦੀ ਜੀਲੋਂਗ ਨੇੜੇ ਸਥਿਤ ਸਾਈਟ ‘ਤੇ ਭਿਆਨਕ ਅੱਗ ਲੱਗ ਗਈ। ਬੁੱਧਵਾਰ ਦੇਰ ਰਾਤ ਵਿਕਟੋਰੀਆ ਦੇ ਕਾ-ਰਾਇਓ (Corio) ਫੈਸਿਲਟੀ ‘ਚ ਕਈ ਧਮਾਕਿਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਹਿੱਸੇ ਗੰਭੀਰ ਇੰਧਨ ਘਾਟ ਦਾ ਸਾਹਮਣਾ ਕਰ ਰਹੇ ਹਨ। ਕੰਪਨੀ ਦੇ ਅਨੁਸਾਰ, ਇਹ ਰਿਫਾਈਨਰੀ ਹਰ ਰੋਜ਼ ਲਗਭਗ 120,000 ਬੈਰਲ ਤੇਲ ਪ੍ਰੋਸੈਸ ਕਰਨ ਦੀ ਸਮਰੱਥਾ ਰੱਖਦੀ ਹੈ, ਜੋ ਕਿ ਵਿਕਟੋਰੀਆ ਦੀ ਇੰਧਨ ਖਪਤ ਦਾ ਅੱਧਾ ਅਤੇ ਦੇਸ਼ ਦੀ ਕੁੱਲ ਖਪਤ ਦਾ ਲਗਭਗ 10 ਪ੍ਰਤੀਸ਼ਤ ਹੈ। ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
ਬਾਲੀਵੁੱਡ ਗੱਪਸ਼ੱਪ: ਜਾਣੋ, ਕੀ ਨਵਾਂ ਤੇ ਵੱਖਰਾ ਦਿਖਾਇਆ ਜਾ ਰਿਹਾ ਹੈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ16 avr. 202600:06:13
ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਬਣਾਈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ ਕਾਫੀ ਕੁੱਝ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣੋ ਇਸ ਬਾਰੇ ਅਤੇ ਫਿਲਮੀ ਜਗਤ ਨਾਲ ਜੁੜੀਆਂ ਅਨੇਕਾਂ ਹੋਰ ਖਬਰਾਂ, ਸਾਡੇ ਇਸ ਪੌਡਕਾਸਟ ਵਿੱਚ...
ਆਸਟ੍ਰੇਲੀਅਨ ਸਿੱਖ ਖੇਡਾਂ ‘ਚ ਪਹੁੰਚੀ ਰਾਣੀ ਰਾਮਪਾਲ, ਪ੍ਰਵਾਸੀ ਕੁੜੀਆਂ ਨੂੰ ਦਿੱਤਾ ਵੱਡਾ ਸੁਨੇਹਾ16 avr. 202600:05:25
38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਇਸ ਵਾਰ ਸਾਬਕਾ ਭਾਰਤੀ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਨੇ ਵੀ ਸ਼ਿਰਕਤ ਕੀਤੀ। ਰਾਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਆਸਟ੍ਰੇਲੀਅਨ ਸਿੱਖ ਗੇਮਜ਼ ਦੇ ਰੌਣਕਮਈ ਮਾਹੌਲ ਅਤੇ ਭਾਈਚਾਰੇ ਦੇ ਜੋਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
Australia's Niue Island Community Honours ANZAC Pioneers - SBS Examines: ਆਸਟ੍ਰੇਲੀਆ ਵਿੱਚ ਨਿਊਏ ਟਾਪੂ ਦਾ ਭਾਈਚਾਰਾ ਐਨਜ਼ੈਕ ਸੈਨਿਕਾਂ ਨੂੰ ਸਨਮਾਨ ਦਿੰਦਾ ਹੈ16 avr. 202600:06:19
Forgotten ANZACs from the Pacific Island of Niue. Descendants recall the tragedy filled journey of 150 volunteers, from an isolated tropical atoll, who were thrust into the cauldron of World War I. - ਪੈਸਿਫਿਕ ਟਾਪੂ 'ਨਿਊਏ' ਦੇ ਭੁੱਲੇ ਹੋਏ ਐਨਜ਼ੈਕ ਸੈਨਿਕਾਂ ਦੀ ਕਹਾਣੀ। ਉਨ੍ਹਾਂ ਦੇ ਵਾਰਸ 150 ਸਵੈਸੇਵਕਾਂ ਦੀ ਉਸ ਮੁਸ਼ਕਲ ਯਾਤਰਾ ਨੂੰ ਯਾਦ ਕਰਦੇ ਹਨ, ਜੋ ਇੱਕ ਦੂਰ-ਦਰਾਜ਼ ਟਰਾਪਿਕਲ ਟਾਪੂ ਤੋਂ ਨਿਕਲ ਕੇ ਪਹਿਲੇ ਵਿਸ਼ਵ ਯੁੱਧ ਦੀ ਜੰਗ ਵਿੱਚ ਸ਼ਾਮਲ ਹੋਏ।
ਪੰਜਾਬ ਵਿੱਚ ਬੇਅਦਬੀ ਨੂੰ ਰੋਕਣ ਲਈ ਪਾਸ ਹੋਇਆ ਸਖਤ ਸਜ਼ਾਵਾਂ ਵਾਲਾ ਬਿੱਲ15 avr. 202600:06:10
ਪੰਜਾਬ ਵਿੱਚ ਵਾਪਰਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਰਕਾਰ ਨੇ ਬੀਤੀ 13 ਅਪ੍ਰੈਲ ਨੂੰ ਸਖ਼ਤ ਸਜ਼ਾਵਾਂ ਵਾਲਾ ਇੱਕ ਬਿੱਲ ਪਾਸ ਕੀਤਾ ਹੈ, ਜੋ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨੀ ਰੂਪ ਅਖਤਿਆਰ ਕਰ ਲਵੇਗਾ। ਇਸ ਬਿੱਲ ਵਿੱਚ ਬੇਅਦਬੀ ਕਰਨ ਵਾਲੇ ਮੁੱਖ ਮੁਲਜ਼ਮ ਸਮੇਤ ਸਾਜਿਸ਼ ਕਰਤਾਵਾਂ ਅਤੇ ਜਿੰਮੇਵਾਰ ਵਿਅਕਤੀਆਂ ਖਿਲਾਫ਼ ਵੀ ਸਖ਼ਤ ਕਾਰਵਾਈਆਂ ਦਾ ਨਿਯਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਦੀ ਰਾਇ ਲੈਣ ਤੋਂ ਬਾਅਦ ਹੀ ਇਸ ਬਿੱਲ ਨੂੰ ਤਿਆਰ ਕੀਤਾ ਗਿਆ ਹੈ ਅਤੇ ਸਟੇਟ ਬਿੱਲ ਹੋਣ ਕਾਰਨ ਇਸ ਨੂੰ ਕਾਨੂੰਨੀ ਰੂਪ ਦੇਣ ਲਈ ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ ਹੈ, ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਵੇਗਾ।
ਭਾਰਤ ਵਿੱਚ ਸ਼ੁਰੂ ਹੋ ਰਹੀ ਹੈ ਜਨਗਣਨਾ, ਜਾਤੀ ਨੂੰ ਵੀ ਕੀਤਾ ਜਾਵੇਗਾ ਸ਼ਾਮਿਲ15 avr. 202600:04:56
ਭਾਰਤ 16 ਅਪ੍ਰੈਲ 2026 ਤੋਂ ਆਪਣੀ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਸ਼ੁਰੂ ਕਰ ਰਿਹਾ ਹੈ ਅਤੇ ਇਸ ਦੇ ਲਈ ਕਰੀਬ 2 ਅਰਬ ਆਸਟ੍ਰੇਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਅਨੁਮਾਨਿਤ 1.4 ਅਰਬ ਆਬਾਦੀ ਦੇ ਮੁਲਕ ਭਾਰਤ ਵਿੱਚ ਇਹ ਜਨਗਣਨਾ 2 ਪੜਾਵਾਂ ਵਿੱਚ ਹੋਵੇਗੀ ਅਤੇ 1930 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਜਾਤੀ ਨੂੰ ਇਸ ਜਨਗਣਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ ਇਸ ਪ੍ਰਕ੍ਰਿਆ ਦੇ ਡਿਜੀਟਲੀਕਰਨ ਤੋਂ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉਠੇ ਹਨ, ਪਰ ਭਾਰਤ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਪ੍ਰਕ੍ਰਿਆ ਦੌਰਾਨ ਸੁਰੱਖਿਆ ਪ੍ਰਣਾਲੀਆਂ ਦਾ ਨਿਯਮਿਤ ਤੌਰ 'ਤੇ ਆਡਿਟ ਕੀਤਾ ਜਾਵੇਗਾ, ਅਤੇ ਇਕੱਤਰ ਕੀਤੀ ਜਾਣਕਾਰੀ ਸੁਰੱਖਿਅਤ ਡੇਟਾ ਸੈਂਟਰਾਂ ਵਿੱਚ ਏਨਕ੍ਰਿਪਟ ਕੀਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਪ੍ਰਦਾਨ ਕਰਦੀ ਪੇਸ਼ ਹੈ ਇਹ ਰਿਪੋਰਟ...
ਖ਼ਬਰਨਾਮਾ: ਗਲੋਬਲ ਅਰਥਵਿਵਸਥਾ ‘ਤੇ ਜੰਗ ਦਾ ਅਸਰ, ਆਸਟ੍ਰੇਲੀਆ ਵਿੱਚ ਵੱਧ ਰਹੀਆਂ ਚੁਣੌਤੀਆਂ15 avr. 202600:04:30
ਮਿਡਲ ਈਸਟ ਸੰਘਰਸ਼ ਕਾਰਨ ਗਲੋਬਲ ਅਰਥਵਿਵਸਥਾ ‘ਤੇ ਦਬਾਅ ਵਧ ਰਿਹਾ ਹੈ ਅਤੇ ਇਸਦਾ ਅਸਰ ਆਸਟ੍ਰੇਲੀਆ ‘ਤੇ ਵੀ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਦੇਸ਼ ਅੰਦਰ ਸਮਾਜਿਕ ਤਣਾਅ, ਰਾਜਨੀਤਿਕ ਵਾਦ-ਵਿਵਾਦ ਅਤੇ ਹਵਾਈ ਯਾਤਰਾ ਖਰਚਾਂ ਵਿੱਚ ਵਾਧਾ ਵੀ ਸਾਹਮਣੇ ਆ ਰਿਹਾ ਹੈ। ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ....
ਗੱਠਜੋੜ ਦੀ 'ਆਸਟ੍ਰੇਲੀਆਈ ਕਦਰਾਂ-ਕੀਮਤਾਂ' ਦਾ ਪ੍ਰਦਰਸ਼ਨ ਨਾ ਕਰਨ ਵਾਲੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਦੀ ਆਲੋਚਨਾ15 avr. 202600:06:47
ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਆਪਣੀ ਪਰਵਾਸ ਯੋਜਨਾ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਗੱਲ ਕਹੀ ਹੈ ਜੋ "ਆਸਟ੍ਰੇਲੀਆਈ ਕਦਰਾਂ-ਕੀਮਤਾਂ" ਦਾ ਪ੍ਰਦਰਸ਼ਨ ਨਹੀਂ ਕਰਦੇ ਹਨ। ਇਸ ਯੋਜਨਾ ਦੀ ਵਿਆਪਕ ਆਲੋਚਨਾ ਹੋ ਰਹੀ ਹੈ ਅਤੇ ਮੌਜੂਦਾ ਲੇਬਰ ਸਰਕਾਰ ਦੇ ਨਾਲ ਨਾਲ ਮਨੁੱਖੀ ਅਧਿਕਾਰ ਸਮੂਹਾਂ ਨੇ ਵੀ ਇਸ ਨੀਤੀ ਦੀ ਸਖ਼ਤ ਨਿੰਦਾ ਕੀਤੀ ਹੈ। ਕੀ ਹੈ ਇਹ ਨੀਤੀ ਅਤੇ ਇਸ ਦਾ ਕੀ ਪ੍ਰਭਾਵ ਪੈ ਸਕਦਾ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...
ਅੰਤੜੀਆਂ ਦੇ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ: 45 ਤੋਂ 74 ਸਾਲ ਦੇ ਪੰਜਾਬੀ ਭਾਈਚਾਰੇ ਲਈ ਖਾਸ ਅਪੀਲ15 avr. 202600:13:37
ਵਿਕਟੋਰੀਆ ਦੇ ਸਿਹਤ ਮਾਹਰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ 45 ਤੋਂ 74 ਸਾਲ ਦੀ ਉਮਰ ਵਾਲੇ ਲੋਕ ਹਰ ਦੋ ਸਾਲ ਬਾਅਦ ਬਾਊਲ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ ਜਰੂਰ ਕਰਵਾਉਣ। ਮਾਹਿਰਾਂ ਅਨੁਸਾਰ, ਇਸ ਕੈਂਸਰ ਦਾ ਸ਼ੁਰੂ ਵਿੱਚ ਪਤਾ ਲੱਗਣ ‘ਤੇ 90 ਫੀਸਦੀ ਤੋਂ ਵੱਧ ਮਾਮਲਿਆਂ ਦਾ ਸਫਲ ਇਲਾਜ ਸੰਭਵ ਹੈ।
ਪਾਕਿਸਤਾਨ ਡਾਇਰੀ: ਮਰਹੂਮ ਆਸ਼ਾ ਭੋਸਲੇ ਬਾਰੇ ਖ਼ਬਰ ਅਤੇ ਸਮੱਗਰੀ ਚਲਾਉਣ 'ਤੇ ਨਿਊਜ਼ ਚੈਨਲ ਨੂੰ ਨੋਟਿਸ15 avr. 202600:07:25
ਪਾਕਿਸਤਾਨ ਦੀ ਮੀਡੀਆ ਨਿਗਰਾਨ ਸੰਸਥਾ PEMRA ਨੇ ਜੀਓ ਨਿਊਜ਼ ਚੈਨਲ ਨੂੰ ਆਸ਼ਾ ਭੋਸਲੇ ਦੇ ਦੇਹਾਂਤ ਨਾਲ ਜੁੜੀ ਖ਼ਬਰ ਦੌਰਾਨ ‘ਭਾਰਤੀ ਸਮੱਗਰੀ’ ਪ੍ਰਸਾਰਿਤ ਕਰਨ ਦੇ ਦੋਸ਼ਾਂ ‘ਤੇ ਸ਼ੋ-ਕਾਜ ਨੋਟਿਸ ਜਾਰੀ ਕੀਤਾ ਹੈ। 2018 ਤੋਂ ਲਾਗੂ ਪਾਬੰਦੀ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਹੋਰ ਵੇਰਵਿਆਂ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਖ਼ਬਰਨਾਮਾ: ਐਂਗਸ ਟੇਲਰ ਵੱਲੋਂ 'ਸਖ਼ਤ ਜਾਂਚ ਅਤੇ ਡਿਪੋਰਟੇਸ਼ਨ' ਅਧਿਕਾਰਾਂ ਨਾਲ ਇਮੀਗ੍ਰੇਸ਼ਨ 'ਤੇ ਸ਼ਿਕੰਜਾ ਕੱਸਣ ਦਾ ਸੰਕੇਤ14 avr. 202600:05:25
ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਗੱਠਜੋੜ ਦੀ ਮਾਈਗ੍ਰੇਸ਼ਨ ਯੋਜਨਾ ਦੀ ਰੂਪ ਰੇਖਾ ਪੇਸ਼ ਕੀਤੀ ਹੈ। ਸਰਕਾਰ ਬਣਨ 'ਤੇ ਉਹ ਕਿੰਨੇ ਪ੍ਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਦੇਣਗੇ, ਇਸ ਗਿਣਤੀ ਦਾ ਸਪੱਸ਼ਟ ਜ਼ਿਕਰ ਕੀਤੇ ਬਿਨਾਂ ਉਹਨਾਂ ਨੇ ਤਿੰਨ ਮੁੱਖ ਉਪਾਅ ਦੱਸੇ ਜੋ ਉਹ ਲਾਗੂ ਕਰਨਾ ਚਾਹੁੰਦੇ ਹਨ। ਇਹਨਾਂ ਵਿੱਚ ਆਸਟ੍ਰੇਲੀਆਈ ਕਦਰਾਂ-ਕੀਮਤਾਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੇ ਕੇਂਦਰ ਵਿੱਚ ਰੱਖਣਾ ਅਤੇ ਇਹਨਾਂ ਦੀ ਉਲੰਘਣਾ ਕਰਨ 'ਤੇ ਦੇਸ਼ ਨਿਕਾਲਾ ਦੇਣਾ, ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਸਖ਼ਤ ਕਾਰਵਾਈ ਕਰਨਾ ਅਤੇ ਜਾਂਚ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ...
38th Australian Sikh Games: Community raised $23,525 for the Royal Children's Hospital - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਭਾਈਚਾਰੇ ਨੇ ਰੌਇਲ ਚਿਲਡਰਨ ਹਸਪਤਾਲ ਲਈ ਇਕੱਠੀ ਕੀਤੀ $23,525 ਦੀ ਸਹਾਇਤਾ ਰਾਸ਼ੀ14 avr. 202600:06:02
At the 38th Australian Sikh Games, attendees raised $23,525 for the Royal Children’s Hospital. The event attracted over 200,000 people and celebrated not only sports and sportsmanship, but also the richness of culture. Many volunteers contributed through ‘seva’ (selfless service) by providing langar (community meals), while others organised stalls to support various charitable causes. Find out more in the podcast. - ਈਸਟਰ ਵੀਕਐਂਡ ਦੌਰਾਨ ਹੋਈਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਖੇਡਾਂ ਲਈ ਪਹੁੰਦੇ ਭਾਈਚਾਰੇ ਨੇ ਮਿਲ ਕੇ ਰੌਇਲ ਚਿਲਡਰਨ ਹਸਪਤਾਲ ਲਈ $23,525 ਡਾਲਰ ਇਕੱਠੇ ਕੀਤੇ, ਜਦਕਿ ਕਈ ਸਟਾਲਾਂ ਵੱਲੋਂ ਲੰਗਰ ਅਤੇ ਹੋਰ ਚੈਰਿਟੀ ਉਪਰਾਲਿਆਂ ਲਈ ਵੀ ਯੋਗਦਾਨ ਦਿੱਤਾ ਗਿਆ। ਹੋਰ ਜਾਣਕਾਰੀ ਲਈ ਪੌਡਕਾਸਟ ਸੁਣੋ।
ਪੰਜਾਬੀ ਡਾਇਰੀ : ਬੇਅਦਬੀਆਂ ਵਿਰੁੱਧ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ14 avr. 202600:08:41
ਪੰਜਾਬ ਸਰਕਾਰ ਨੇ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਬਿੱਲ ਪਾਸ ਕਰਨ ਲਈ ਅੱਜ 13 ਅਪਰੈਲ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026’ ਪੇਸ਼ ਕੀਤਾ ਜਾਵੇਗਾ। ਬਿੱਲ ਨੂੰ ਲੈ ਕੇ ਸੂਬਾ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਆਪੋ-ਆਪਣੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨ ਮੰਤਰੀ ਮੰਡਲ ਦੀ ਮੀਟਿੰਗ ਵਿੱਚ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026’ ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਨ੍ਹਾਂ ਸੋਧਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਪਵਿੱਤਰਤਾ ਕਾਇਮ ਰੱਖਣ ਅਤੇ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਉਮਰ ਕੈਦ ਤੱਕ ਦੀ ਵਿਵਸਥਾ ਕੀਤੀ ਗਈ ਹੈ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਹੋਰਮੁਜ਼ ਜਲਮਾਰਗ ਤਣਾਅ ਵਧਿਆ, ਆਸਟ੍ਰੇਲੀਆ ਨੇ ਅਮਰੀਕੀ ਨਾਕਾਬੰਦੀ ਤੋਂ ਦੂਰੀ ਬਣਾਈ13 avr. 202600:05:18
ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਹ ਹੋਰਮੁਜ਼ ਜਲਮਾਰਗ ਵਿੱਚ ਜਹਾਜ਼ ਤਾਇਨਾਤ ਕਰਨ ਦੀ ਯੋਜਨਾ ਨਹੀਂ ਬਣਾ ਰਹੀ, ਜਦਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਨਾਕਾਬੰਦੀ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਮੁਤਾਬਕ, ਆਸਟ੍ਰੇਲੀਆ ਨੂੰ ਇਸ ਸੰਬੰਧ ਵਿੱਚ ਅਮਰੀਕਾ ਵੱਲੋਂ ਕੋਈ ਰਸਮੀ ਬੇਨਤੀ ਪ੍ਰਾਪਤ ਨਹੀਂ ਹੋਈ। ਇਸ ਦੌਰਾਨ, ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਹੈ ਕਿ ਉਹ ਸੋਮਵਾਰ ਸਵੇਰੇ 10 ਵਜੇ (ਅਮਰੀਕੀ ਸਮੇਂ) ਅਤੇ ਸਿਡਨੀ ਸਮੇਂ ਅਨੁਸਾਰ 14 ਅਪ੍ਰੈਲ ਬੁੱਧਵਾਰ ਸਵੇਰੇ 1 ਵਜੇ ਤੋਂ ਈਰਾਨੀ ਬੰਦਰਗਾਹਾਂ ਵੱਲ ਜਾਣ ਵਾਲੀ ਸਮੁੰਦਰੀ ਆਵਾਜਾਈ ‘ਤੇ ਨਾਕਾਬੰਦੀ ਸ਼ੁਰੂ ਕਰੇਗੀ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।
ਮਹਾਨ ਗਾਇਕਾ ਆਸ਼ਾ ਭੋਸਲੇ ਨੂੰ ਸ਼ਰਧਾਂਜਲੀ: ਇੱਕ ਅਮਰ ਸੁਰ, ਜੋ ਪੰਜਾਬੀ ਦਿਲਾਂ ਵਿੱਚ ਵੱਸ ਗਈ13 avr. 202600:04:29
ਇਸ ਸਮੇਂ ਸੰਗੀਤ ਜਗਤ ਭਾਰੀ ਸੋਗ ਵਿੱਚ ਹੈ ਕਿਉਂਕਿ ਪ੍ਰਸਿੱਧ ਭਾਰਤੀ ਪਲੇਬੈਕ ਗਾਇਕਾ ਆਸ਼ਾ ਭੋਸਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਆਵਾਜ਼ ਨੇ ਕਈ ਪੀੜ੍ਹੀਆਂ, ਭਾਸ਼ਾਵਾਂ ਅਤੇ ਸਰਹੱਦਾਂ ਨੂੰ ਪਾਰ ਕਰਦਿਆਂ ਇੱਕ ਅਨੋਖੀ ਸੰਗੀਤਕ ਵਿਰਾਸਤ ਛੱਡੀ ਹੈ। ਸੱਤ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਹਜ਼ਾਰਾਂ ਗੀਤ ਗਾਏ, ਜੋ ਹਿੰਦੀ, ਮਰਾਠੀ, ਬੰਗਾਲੀ ਅਤੇ ਅਨੇਕਾਂ ਹੋਰ ਭਾਸ਼ਾਵਾਂ ਵਿੱਚ ਹਨ। ਪੰਜਾਬੀ ਦਰਸ਼ਕਾਂ ਲਈ ਉਨ੍ਹਾਂ ਦੀ ਆਵਾਜ਼ ਖਾਸ ਰਹੀ, ਕਦੇ ਖੁਸ਼ੀ ਨਾਲ ਭਰੀ, ਕਦੇ ਡੂੰਘੀ ਭਾਵਨਾਵਾਂ ਨਾਲ ਜੁੜੀ ਹੋਈ ਆਸ਼ਾ ਦੀ ਅਵਾਜ਼ ਅੱਜ ਵੀ ਦਿਲਾਂ ਨੂੰ ਛੂੰਹਦੀ ਹੈ।
Interview with Pakistani Punjabi poet and writer Safia Hayat - ਸਰਹੱਦਾਂ ਪਾਰ ਗੂੰਜਦੀ ਆਵਾਜ਼: ਪਾਕਿਸਤਾਨੀ ਕਵਿਤਰੀ ਸਫੀਆ ਹਯਾਤ ਦੀ ਜ਼ਿੰਦਗੀ ਅਤੇ ਸਾਹਿਤਕ ਯਾਤਰਾ13 avr. 202600:10:26
Punjabi poet and writer Safia Hayat talks about her personal life and passion for literature. Click on the audio icon to listen to this interview by our Pakistan-based correspondent Masood Mallhi. - ਭਾਰਤ ਦੇ ਪੰਜਾਬ ਵਿੱਚ ਜੰਮੀ ਕਵਿਤਰੀ ਅਤੇ ਲੇਖਕ ਸਫੀਆ ਹਯਾਤ ਹੁਣ ਲਹਿੰਦੇ ਪੰਜਾਬ ਵਿੱਚ ਵਸਦੀ ਹੈ ਅਤੇ ਉਨ੍ਹਾਂ ਦੀ ਲਿਖਤ ਦੋਵਾਂ ਪਾਸਿਆਂ, ਚੜਦੇ ਅਤੇ ਲਹਿੰਦੇ ਪੰਜਾਬ, ਵਿੱਚ ਪ੍ਰਸਿੱਧ ਹੋ ਰਹੀ ਹੈ। ਪੰਜਾਬੀ, ਉਰਦੂ ਅਤੇ ਹਿੰਦੀ ਰਾਹੀਂ ਸਭਿਆਚਾਰ ਦਾ ਪ੍ਰਸਾਰ ਕਰਨ ਵਾਲੀ ਇਸ ਕਵਿਤਰੀ ਦੀ ਨਿੱਜੀ ਜ਼ਿੰਦਗੀ ਅਤੇ ਸਾਹਿਤਕ ਜਨੂੰਨ ਬਾਰੇ ਵਿਸਥਾਰ ਨਾਲ ਗੱਲਬਾਤ ਸੁਣੋ, ਜੋ ਸਾਡੇ ਪਾਕਿਸਤਾਨ ਅਧਾਰਤ ਪੱਤਰਕਾਰ ਮਸੂਦ ਮੱਲ੍ਹੀ ਵੱਲੋਂ ਪੇਸ਼ ਕੀਤੀ ਗਈ ਹੈ।
'ਕੇਟਾਮਾਈਨ ਕੁਈਨ' ਜਸਵੀਨ ਸੰਘਾ ਨੂੰ ਫਰੈਂਡਸ ਪ੍ਰੋਗਰਮ ਦੇ ਅਦਾਕਾਰ ਪੈਰੀ ਮੌਤ ਮਾਮਲੇ ‘ਚ ਹੋਈ 15 ਸਾਲ ਦੀ ਜੇਲ੍ਹ13 avr. 202600:05:20
ਟੀਵੀ ਸ਼ੋਅ ਫ੍ਰੈਂਡਜ਼ ਦੇ ਸਿਤਾਰੇ ਮੈਥਿਊ ਪੈਰੀ ਦੀ 2023 ਵਿੱਚ ਕੇਟਾਮਾਈਨ ਓਵਰਡੋਜ਼ ਨਾਲ ਮੌਤ ਦੇ ਮਾਮਲੇ ਵਿੱਚ ਉਸ ਦੇ ਦਵਾਈ ਸਪਲਾਇਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। “ਕੇਟਾਮਾਈਨ ਕੁਈਨ” ਵਜੋਂ ਜਾਣੀ ਜਾਣ ਵਾਲੀ ਜਸਵੀਨ ਸੰਘਾ ਨੂੰ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸੇ ਦੌਰਾਨ, ਪੈਰੀ ਦੇ ਨਿੱਜੀ ਸਹਾਇਕ ਕੇਨੇਥ ਇਵਾਮਾਸਾ ਅਤੇ ਜਾਣ-ਪਛਾਣ ਵਾਲੇ ਏਰਿਕ ਫਲੈਮਿੰਗ ਨੇ ਸਾਜ਼ਿਸ਼ ਦੇ ਦੋਸ਼ ਮੰਨ ਲਏ ਹਨ, ਜਦਕਿ ਮੁੱਖ ਡਾਕਟਰ ਸਾਲਵਾਡੋਰ ਪਲਾਸੇਂਸ਼ੀਆ ਨੂੰ 30 ਮਹੀਨੇ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।
ਪ੍ਰਵਾਸੀਆਂ ਨੂੰ ਆਪਣੇ ਭਾਈਚਾਰਿਆਂ ਨਾਲ ਜੋੜ ਰਿਹਾ ‘ਦਿ ਮਲਟੀਕਲਚਰਲ ਵਾਕਿੰਗ ਗਰੁੱਪ’10 avr. 202600:05:04
ਡਾਰਵਿਨ ਵਿੱਚ ਸਰਗਰਮ ‘ਦਿ ਮਲਟੀਕਲਚਰਲ ਵਾਕਿੰਗ ਗਰੁੱਪ’ ਸ਼ਰਨਾਰਥੀਆਂ ਅਤੇ ਨਵੇਂ ਪ੍ਰਵਾਸੀਆਂ ਨੂੰ ਆਪਣੇ ਭਾਈਚਾਰੇ ਨਾਲ ਜੁੜਨ ਤੇ ਜਿੰਦਗੀ ਭਰ ਦੀ ਦੋਸਤੀ ਸਥਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। ਪੈਦਲ ਚੱਲਣ ਵਾਲੇ ਇਸ ਸਮੂਹ ਨਾਲ ਜੁੜੇ ਲੋਕ ਜਦੋਂ ਇਕੱਠੇ ਹੁੰਦੇ ਹਨ ਤਾਂ ਸੱਭਿਆਚਾਰਕ ਰੀਤੀ ਰਿਵਾਜਾਂ, ਛੁੱਟੀਆਂ ਅਤੇ ਡਾਰਵਿਨ ਵਿੱਚ ਜਿੰਦਗੀ ਵਰਗੇ ਵਿਸ਼ਿਆਂ ਉੱਤੇ ਸਾਮੂਹਿਕ ਚਰਚਾਵਾਂ ਕਰਦੇ ਹਨ। ਇਸ ਸਮੂਹ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਜਦੋਂ ਜ਼ਿਆਦਾਤਰ ਲੋਕ ਸੰਘਰਸ਼ ਅਤੇ ਵਿਸਥਾਪਨ ਦਾ ਸਾਹਮਣਾ ਕਰ ਰਹੇ ਹਨ, ਇਹ ਪਹਿਲਕਦਮੀ ਰਾਹਤ ਦਾ ਸਬੱਬ ਬਣਦੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
ਖ਼ਬਰਾਂ ਫਟਾਫੱਟ: ਫਿਊਲ ਸਪਲਾਈ ਯਕੀਨੀ, ਇਤਿਹਾਸਕ ਨਿਯੁਕਤੀ ਅਤੇ ਗਲੋਬਲ ਤਣਾਅ, ਜਾਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ10 avr. 202600:05:07
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਾਲੇ ਸਬੰਧ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਗਏ ਹਨ। ਦੋਵੇਂ ਦੇਸ਼ ਤੇਲ ਬਾਰੇ ਨਵੇਂ ਸਮਝੌਤੇ 'ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਦੁਆਰਾ ਆਸਟ੍ਰੇਲੀਆ ਦੀ ਤੇਲ ਸਪਲਾਈ ਨੂੰ ਲੱਗਭਗ ਜੂਨ ਮਹੀਨੇ ਤੱਕ ਯਕੀਨੀ ਬਣਾ ਲਿਆ ਗਿਆ ਹੈ। ਓਧਰ, ਕੈਨਬਰਾ ਵਿੱਚ ਜਸਟਿਸ ਲੂਈ ਟੇਲਰ ਨੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਉਹ ਆਸਟ੍ਰੇਲੀਆ ਦੀ ਉੱਚ ਕੋਰਟ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਬਣ ਗਈ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਹਿਜ਼ਬੁੱਲ੍ਹਾ ਨੇ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ। ਇਹ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਾਕਸਟ...
ਖ਼ਬਰਨਾਮਾ: ਆਸਟ੍ਰੇਲੀਆ-ਸਿੰਗਾਪੁਰ ਈਂਧਨ ਸਮਝੌਤਾ ਤਿਆਰ, ਸਪਲਾਈ ਸੁਰੱਖਿਆ ‘ਤੇ ਜ਼ੋਰ10 avr. 202600:04:11
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਕਾਰ ਰਿਸ਼ਤੇ ਹੋਰ ਵੀ ਅਹਿਮ ਹੋ ਗਏ ਹਨ, ਕਿਉਂਕਿ ਦੋਵੇਂ ਦੇਸ਼ ਇੱਕ ਨਵੇਂ ਈਂਧਨ ਸਮਝੌਤੇ ‘ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ। ਸਿੰਗਾਪੁਰ, ਜੋ ਆਸਟ੍ਰੇਲੀਆ ਲਈ ਰਿਫਾਇੰਡ ਪੈਟਰੋਲ ਦਾ ਸਭ ਤੋਂ ਵੱਡਾ ਸਪਲਾਇਰ ਹੈ, ਨਾਲ ਇਹ ਸੌਦਾ ਮੱਧ ਪੂਰਬ ਵਿੱਚ ਟਕਰਾਅ ਅਤੇ ਹੋਰਮੁਜ਼ ਜਲਮਾਰਗ ਦੇ ਸੰਭਾਵਿਤ ਬੰਦ ਹੁੰਦੇ ਹੋਏ ਵੀ ਸਪਲਾਈ ਜਾਰੀ ਰੱਖਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਹ ਅਤੇ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ।
ਪੰਜਾਬੀ ਡਾਈਸਪੋਰਾ: ਭਾਰਤ-ਨਿਊਜ਼ੀਲੈਂਡ ਫ੍ਰੀ ਟ੍ਰੇਡ ਐਗਰੀਮੈਂਟ ਜਲਦ, ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਦੌਰੇ ਦੀ ਪੁਸ਼ਟੀ10 avr. 202600:07:44
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁੱਕਤ ਵਪਾਰ ਸਮਝੌਤਾ (Free Trade Agreement) ਇਸੇ ਮਹੀਨੇ ਦੇ ਅੰਤ ਤੱਕ ਰਸਮੀ ਰੂਪ ਵਿੱਚ ਹੋਣ ਦੀ ਸੰਭਾਵਨਾ ਹੈ। ਭਾਰਤੀ ਵਣਿਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਅਪ੍ਰੈਲ ਦੇ ਚੌਥੇ ਹਫਤੇ ਭਾਰਤ ਦੌਰੇ ‘ਤੇ ਆਉਣਗੇ, ਜਿੱਥੇ ਇਸ ਸਮਝੌਤੇ ਨੂੰ ਅੱਗੇ ਵਧਾਉਣ ਲਈ ਕਦਮ ਚੁੱਕੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵਪਾਰ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਰਾਹ ਖੁੱਲਣਗੇ ਅਤੇ ਨਿਊਜ਼ੀਲੈਂਡ ਭਾਰਤ ਵਿੱਚ ਕਈ ਬਿਲੀਅਨ ਡਾਲਰ ਦਾ ਨਿਵੇਸ਼ ਵੀ ਕਰੇਗਾ। ਭਾਰਤ ਦੇ ਪ੍ਰਧਾਨ ਮੰਤਰੀ ਦੇ ਨਿਊਜ਼ੀਲੈਂਡ ਦੌਰੇ ਦੌਰਾਨ ਹੋਰ ਮਹੱਤਵਪੂਰਨ ਮਸਲਿਆਂ ‘ਤੇ ਵੀ ਗੱਲਬਾਤ ਹੋਵੇਗੀ। ਇਹ ਅਤੇ ਹੋਰ ਖਬਰਾਂ ਲਈ ਇਸ ਪੌਡਕਾਸਟ ਨੂੰ ਸੁਣੋ।
NSW Corrective Services ਦੇ ਪੰਜਾਬੀ ਅਧਿਕਾਰੀ ਦੀ ਪ੍ਰੇਰਕ ਯਾਤਰਾ: ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਵੀਂ ਪਛਾਣ10 avr. 202600:18:09
ਹਰ ਸਾਲ ਮਈ ਵਿੱਚ ਮਨਾਏ ਜਾਣ ਵਾਲੇ National Corrections Day ਮੌਕੇ ‘ਤੇ, ਐਸਬੀਐਸ ਪੰਜਾਬੀ ਵੱਲੋਂ ਨਿਊ ਸਾਊਥ ਵੇਲਜ਼ Corrective Services ਨਾਲ ਜੁੜੇ ਇੱਕ ਸਿੱਖ ਅਧਿਕਾਰੀ ਮਹਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਿਯੁਕਤ ਇਸ ਅਧਿਕਾਰੀ ਨੇ ਆਪਣੀ ਨਿੱਜੀ ਯਾਤਰਾ, ਪੇਸ਼ੇਵਰ ਤਜਰਬੇ ਅਤੇ ਮਲਟੀਕਲਚਰਲ ਨੁਮਾਇੰਦਗੀ ਦੀ ਮਹੱਤਤਾ ‘ਤੇ ਰੌਸ਼ਨੀ ਪਾਈ, ਨਾਲ ਹੀ ਨਵੇਂ ਪਰਵਾਸੀਆਂ ਲਈ ਕਰੀਅਰ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਵਿਕਟੋਰੀਆ ਵਿੱਚ ਮੁਫ਼ਤ Meningococcal–B ਅਤੇ ਨੱਕ ਰਾਹੀਂ ਲਈ ਜਾਣ ਵਾਲੀ ਫਲੂ ਵੈਕਸੀਨ ਦੀ ਮੰਗ ਤੇਜ਼, ਡਾਕਟਰਾਂ ਨੇ ਸਰਕਾਰ ਨੂੰ ਕੀਤੀ ਅਪੀਲ09 avr. 202600:05:05
ਵਿਕਟੋਰੀਆ ਵਿੱਚ ਬੱਚਿਆਂ ਲਈ Meningococcal–B ਅਤੇ ਫਲੂ ਦੇ ਟੀਕਿਆਂ ਨੂੰ ਮੁਫ਼ਤ ਕਰਨ ਦੀ ਮੰਗ ਹੁਣ ਤੇਜ਼ ਹੋ ਰਹੀ ਹੈ। ਇੱਕ ਮਾਂ ਦੀ ਦਰਦਨਾਕ ਕਹਾਣੀ ਨਾਲ ਸ਼ੁਰੂ ਹੋਈ ਇਹ ਚਰਚਾ ਹੁਣ ਸਿਹਤ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਦੇ ਕੇਂਦਰ ਵਿੱਚ ਆ ਗਈ ਹੈ। ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ RACGP ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਟੀਕੇ ਰਾਜ ਦੇ ਮੁਫ਼ਤ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ। ਹੋਰ ਵੇਰਵਾ ਇਸ ਵਿਸਥਾਰਪੂਰਕ ਰਿਪੋਰਟ ਵਿੱਚ।
ਖ਼ਬਰਨਾਮਾ: ਹੋਰਮੁਜ਼ ਖਾੜੀ ਖੁਲ੍ਹਣ ਨਾਲ ਇੰਧਨ ਸੰਕਟ ‘ਤੇ ਤੁਰੰਤ ਰਾਹਤ ਨਹੀਂ, ਸਰਕਾਰ ਦੀ ਚੇਤਾਵਨੀ09 avr. 202600:04:46
ਸਰਕਾਰ ਨੇ ਖਪਤਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰਮੁਜ਼ ਦੀ ਖਾੜੀ (Strait of Hormuz) ਦੁਬਾਰਾ ਖੁਲ੍ਹਣ ਤੋਂ ਬਾਅਦ ਵੀ ਇੰਧਨ ਸੰਕਟ ਤੋਂ ਤੁਰੰਤ ਆਰਥਿਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ 9 ਅਪ੍ਰੈਲ ਨੂੰ ਸਿੰਗਾਪੁਰ ਦਾ ਦੌਰਾ ਕਰ ਰਹੇ ਹਨ, ਜਿਸਦਾ ਮਕਸਦ ਆਸਟ੍ਰੇਲੀਆ ਦੀ ਇੰਧਨ ਸਪਲਾਈ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਰੋਧੀ ਪੱਖ ਦੇਸ਼ ਦੇ ਭੰਡਾਰਾਂ ਵਿੱਚ ਮੌਜੂਦ ਪੈਟਰੋਲ ਅਤੇ ਡੀਜ਼ਲ ਦੀ ਮਾਤਰਾ ਬਾਰੇ ਜਨਤਕ ਡਾਟਾਬੇਸ ਬਣਾਉਣ ਦੀ ਮੰਗ ਕਰ ਰਿਹਾ ਹੈ। ਇਹ ਅਤੇ ਹੋਰ ਖਬਰਾਂ ਲਈ ਇਸ ਪੌਡਕਾਸਟ ਨੂੰ ਸੁਣਿਆ ਜਾ ਸਕਦਾ ਹੈ।
ਬਾਲੀਵੁੱਡ ਗੱਪਸ਼ੱਪ: ਏਆਈ ਨਾਲ ਬਣੀ ਭਾਰਤੀ ਫਿਲਮ ਨੇ ਵਿਸ਼ਵ ਪੱਧਰ ‘ਤੇ ਰਚਿਆ ਇਤਿਹਾਸ09 avr. 202600:05:41
‘ਕਲਯੁਗ ਰਾਈਜ਼ਿੰਗ: ਦ ਬਿਗਿਨਿੰਗ’ ਇੱਕ ਨਵੀਂ ਸੋਚ ਵਾਲੀ ਭਾਰਤੀ ਏਆਈ ਸ਼ੋਰਟ ਫਿਲਮ ਹੈ, ਜਿਸਨੇ ਗਲੋਬਲ Higgsfield ‘Make Your Action’ ਮੁਕਾਬਲੇ ਵਿੱਚ ਟੌਪ 10 ਵਿੱਚ ਜਗ੍ਹਾ ਬਣਾਕੇ ਇਤਿਹਾਸ ਰਚ ਦਿੱਤਾ ਹੈ। ਪ੍ਰਤਯਾ ਸਾਹਾ ਦੇ ਨਿਰਦੇਸ਼ਨ ਹੇਠ ਅਤੇ ਏਆਈ ਆਰਟਿਸਟ ਅੰਕੁਸ਼ ਦੇਵਾ ਦੇ ਸਹਿਯੋਗ ਨਾਲ ਬਣੀ ਇਸ ਫਿਲਮ ਵਿੱਚ Higgsfield AI ਵਰਗੇ ਟੂਲਜ਼ ਦੀ ਮਦਦ ਨਾਲ ਉੱਚ-ਗੁਣਵੱਤਾ ਵਾਲੇ ਸਿਨੇਮੈਟਿਕ ਵਿਜ਼ੁਅਲ ਤਿਆਰ ਕੀਤੇ ਗਏ ਹਨ, ਜੋ ਏਆਈ-ਚਲਿਤ ਕਹਾਣੀਬੰਦੀ ਦੇ ਨਵੇਂ ਮਿਆਰ ਸੈੱਟ ਕਰਦੇ ਹਨ। ਫ਼ਿਲਮੀ ਦੁਨੀਆ ਨਾਲ ਜੁੜੀਆਂ ਹੋਰ ਖ਼ਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਪੇਸ਼ਕਾਰੀ...
ਆਸਟ੍ਰੇਲੀਅਨ ਸਿੱਖ ਖੇਡਾਂ 2026: ਨਿਊਜ਼ੀਲੈਂਡ ਦੀ ਪਹਿਲੀ ਪੰਜਾਬੀ ਸਿੱਖ ਮਹਿਲਾ ਹਾਕੀ ਟੀਮ ਨੇ ਦਿੱਤਾ ਪ੍ਰੇਰਣਾਦਾਇਕ ਸੁਨੇਹਾ09 avr. 202600:03:10
38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਨਿਊਜ਼ੀਲੈਂਡ ਦੀ ਪਹਿਲੀ ਪੰਜਾਬੀ ਸਿੱਖ ਮਹਿਲਾ ਹਾਕੀ ਟੀਮ ‘ਅਕਾਲ ਸਟਿਕਸ’ ਨਾਲ ਐਸ ਬੀ ਐਸ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਟੀਮ ਦੀ ਆਗੂ ਜੈਸਮੀਨ ਸਹੋਤਾ ਨੇ ਕਿਹਾ ਕਿ ਸਾਡੀਆਂ ਕੁੜੀਆਂ ਵਿੱਚ ਕਾਬਲਿਅਤ ਦੀ ਕੋਈ ਘਾਟ ਨਹੀਂ ਹੈ, ਲੋੜ ਹੈ ਇਸਨੂੰ ਖੇਡਾਂ ਵਿੱਚ ਸਹੀ ਦਿਸ਼ਾ ਦੇਣ ਦੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਹਨਾਂ ਔਰਤਾਂ ਨੂੰ ਮੁੜ ਮੈਦਾਨ ਵਿੱਚ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਕੀ ਖੇਡੀ ਹੈ। ਟੀਮ ਦੇ ਖਿਡਾਰੀਆਂ ਮੁਤਾਬਕ, ਹਾਕੀ ਸਿਰਫ ਖੇਡ ਨਹੀਂ, ਸਗੋਂ ਅਨੁਸ਼ਾਸਨ ਅਤੇ ਜੀਵਨ ਦੇ ਮਹੱਤਵਪੂਰਨ ਸਬਕ ਸਿਖਾਉਂਦੀ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ...
ਤੇਲ ਸੰਕਟ ਦੇ ਦਰਮਿਆਨ ਸਰਕਾਰ ਦੇ ਫੈਸਲੇ: ਕਿਸੇ ਲਈ ਸਹੂਲਤ, ਕਿਸੇ ਲਈ ਸਮੱਸਿਆ08 avr. 202600:06:46
ਮਿਡਲ ਈਸਟ ਸੰਕਟ ਕਾਰਨ ਵਿਸ਼ਵ ਪੱਧਰ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਦਰਮਿਆਨ ਵਿਕਟੋਰੀਆ ਸਰਕਾਰ ਦੀ ਮੁਫ਼ਤ ਪਬਲਿਕ ਟਰਾਂਸਪੋਰਟ ਸਕੀਮ ਰਾਈਡਸ਼ੇਅਰ ਡਰਾਈਵਰਾਂ ਲਈ ਨਵੀਂ ਚੁਣੌਤੀ ਬਣ ਰਹੀ ਹੈ। ਭਾਵੇਂ ਫੈਡਰਲ ਸਰਕਾਰ ਨੇ ਆਬਕਾਰੀ ਕਰ ਅੱਧਾ ਕਰਕੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਖੇਤਰ ਨਾਲ ਜੁੜੇ ਡਰਾਈਵਰ ਇਸਨੂੰ ਨਾਕਾਫੀ ਮੰਨ ਰਹੇ ਹਨ ਅਤੇ ਆਪਣੇ ਰੁਜ਼ਗਾਰ ’ਤੇ ਪੈ ਰਹੇ ਅਸਰ ਨੂੰ ਲੈ ਕੇ ਚਿੰਤਿਤ ਹਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
38th Australian Sikh Games in Melbourne draw record crowds amid calls for improved planning - ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ: ਖੇਡਾਂ ਤੋਂ ਬਾਅਦ ਦਾ ਵਿਸ਼ਲੇਸ਼ਣ08 avr. 202600:17:37
The 38th Australian Sikh Games in Melbourne drew more than 9,000 athletes across over 550 teams, showcasing the event’s growing scale. While the volunteer-run, three-day event was praised for its community spirit, cultural pride, and new inclusive initiatives, concerns over scattered venue layouts, limited food access and parking issues highlighted some logistical challenges. The games are set to move to Perth next year, continuing the tradition of connecting communities through sport and culture. - ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ, ਖੇਡ ਮੁਕਾਬਲਿਆਂ ਦੇ ਨਾਲ ਨਾਲ ਸੱਭਿਆਚਾਰ ਅਤੇ ਕਲਾ ਦਾ ਵਿਸ਼ਾਲ ਤਿਉਹਾਰ ਬਣ ਕੇ ਸਾਹਮਣੇ ਆਈਆਂ। 9000 ਤੋਂ ਵੱਧ ਖਿਡਾਰੀਆਂ, 550 ਟੀਮਾਂ, ਅਤੇ ਖੋ-ਖੋ, ਆਲ ਐਬਿਲਿਟੀ ਗੇਮਜ਼, ਵੂਮੈਨ ਇੰਗੇਜਮੈਂਟ ਫੋਰਮ ਵਰਗੀਆਂ ਨਵੀਆਂ ਪਹਿਲਕਦਮੀਆਂ ਨੇ ਖੇਡਾਂ ਦੇ ਵੱਧਦੇ ਪੈਮਾਨੇ ਨੂੰ ਦਰਸਾਇਆ। ਇਸ ਖ਼ਾਸ ਪੌਡਕਾਸਟ ਵਿੱਚ ਅਸੀਂ ਖੇਡਾਂ ਤੋਂ ਬਾਅਦ ਦੇ ਵਿਸ਼ਲੇਸ਼ਣ ਰਾਹੀਂ ਖੇਡਾਂ ਦੀ ਕਾਮਯਾਬੀ ਦੇ ਨਾਲ ਨਾਲ ਮੈਦਾਨਾਂ ਦੀ ਦੂਰੀ, ਲੰਗਰ ਤੱਕ ਪਹੁੰਚ, ਲੋੜੀਂਦੇ ਪ੍ਰਬੰਧਾਂ ਅਤੇ ਪਾਰਕਿੰਗ ਫਾਈਨਾਂ ਵਰਗੇ ਮੁੱਦਿਆਂ ‘ਤੇ ਵੀ ਗੱਲਬਾਤ ਕੀਤੀ ਹੈ।
ਖ਼ਬਰਨਾਮਾ: ਅਮਰੀਕਾ-ਇਰਾਨ ਤਣਾਅ ਵਿਚਕਾਰ ਦੋ ਹਫ਼ਤਿਆਂ ਦਾ ਜੰਗ-ਵਿਰਾਮ, ਟਰੰਪ ਦੀ ਚੇਤਾਵਨੀ ‘ਤੇ ਵੈਟੀਕਨ ਦੀ ਤਿੱਖੀ ਪ੍ਰਤੀਕਿਰਿਆ08 avr. 202600:04:14
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਰਾਨ ‘ਤੇ ਹਮਲੇ ਰੋਕਣ ਲਈ ਦੋ ਹਫ਼ਤਿਆਂ ਦੇ ਜੰਗ-ਵਿਰਾਮ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਗੱਲਬਾਤ ਤੋਂ ਬਾਅਦ ਆਇਆ ਹੈ। ਇਸ ਦੌਰਾਨ ਇਰਾਨ ਵੀ ਵਾਰਤਾਂ ਲਈ ਤਿਆਰ ਹੋ ਗਿਆ ਹੈ, ਜਦਕਿ ਟਰੰਪ ਦੀਆਂ ਧਮਕੀਆਂ ‘ਤੇ ਪੋਪ ਲਿਓ 14 ਨੇ ਸਖਤ ਆਲੋਚਨਾ ਕੀਤੀ ਹੈ। ਉੱਥੇ ਹੀ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਸੇਵਾਵਾਂ ਅਤੇ ਇਲੈਕਟ੍ਰਿਕ ਕਾਰਾਂ ਦੀ ਮੰਗ ਨਾਲ ਜੁੜੀਆਂ ਮਹੱਤਵਪੂਰਨ ਖਬਰਾਂ ਵੀ ਸਾਹਮਣੇ ਆਈਆਂ ਹਨ। ਖਬਰਾਂ ਦਾ ਵਿਸਥਾਰ ਜਾਨਣ ਲਈ ਸੁਣੋ ਇਹ ਪੌਡਕਾਸਟ..
ਪਾਕਿਸਤਾਨ ਡਾਇਰੀ: ਮਿਡਲ ਈਸਟ ਸੰਕਟ ਕਾਰਨ 378 ਰੁਪਏ ਪ੍ਰਤੀ ਲੀਟਰ ਹੋਇਆ ਪੈਟਰੋਲ08 avr. 202600:07:13
ਈਰਾਨ ਜੰਗ ਦੇ ਚੱਲਦਿਆਂ ਤੇਲ ਦੇ ਵਿਗੜੇ ਮਾਮਲਿਆਂ ਕਾਰਨ ਪਾਕਿਸਤਾਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਚੌਥੀ ਵਾਰ ਵੱਡਾ ਵਾਧਾ ਕਰ ਦਿੱਤਾ ਹੈ। ਪੈਟਰੋਲ ਦੀ ਕੀਮਤ ਵਿੱਚ ਪ੍ਰਤੀ ਲੀਟਰ 138 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੀਮਤ ਵੱਧ ਕੇ 458 ਰੁਪਏ ਪ੍ਰਤੀ ਲੀਟਰ ਹੋ ਗਈ ਪਰ ਇਸ ਵਾਧੇ ਮਗਰੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੈਟਰੋਲ ਵਿੱਚ ਅਗਲੇ ਇੱਕ ਮਹੀਨੇ ਲਈ ਪ੍ਰਤੀ ਲੀਟਰ 80 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਇਹ ਕੀਮਤ ਹੁਣ 378 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਮੰਤਰੀਆਂ ਸਮੇਤ ਅਗਲੇ 6 ਮਹੀਨਿਆਂ ਤੱਕ ਆਪਣੀਆਂ ਤਨਖਾਹਾਂ ਨਾ ਲੈਣ ਦਾ ਐਲਾਨ ਵੀ ਕੀਤਾ ਹੈ। ਓਧਰ ਪੰਜਾਬ ਸਰਕਾਰ ਨੇ ਰਾਜ ਅੰਦਰ ਪਬਲਿਕ ਟਰਾਂਸਪੋਰਟ ਇੱਕ ਮਹੀਨੇ ਲਈ ਬਿਲਕੁਲ ਮੁਫਤ ਕਰ ਦਿੱਤੀ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਰਿਪੋਰਟ
ਆਸਟ੍ਰੇਲੀਅਨ ਸਿੱਖ ਖੇਡਾਂ 'ਚ ਛਾਇਆ ਪਰਿਵਾਰ: ਮਾਤਾ-ਪਿਤਾ, ਪੁੱਤ ਅਤੇ ਧੀ ਨੇ ਕੀਤਾ ਹਾਕੀ 'ਚ ਕਮਾਲ08 avr. 202600:03:59
ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਐਸ ਬੀ ਐਸ ਪੰਜਾਬੀ ਨੇ ਇੱਕ ਅਜਿਹੇ ਪਰਿਵਾਰ ਨਾਲ ਗੱਲਬਾਤ ਕੀਤੀ, ਜਿਸਦੇ ਸਾਰੇ ਮੈਂਬਰ ਹਾਕੀ ਨਾਲ ਜੁੜੇ ਹੋਏ ਹਨ ਅਤੇ ਇਸ ਵਾਰ ਉਨ੍ਹਾਂ ਨੇ ਕਈ ਮੈਡਲ ਆਪਣੇ ਨਾਮ ਕੀਤੇ ਹਨ। ਗੁਰਸ਼ਰਨ ਸਿੰਘ ਦਾ ਪਰਿਵਾਰ ਕ੍ਰੇਗੀਬਰਨ ਫਾਲਕਨ ਕਲੱਬ ਲਈ ਵੱਖ-ਵੱਖ ਡਿਵੀਜ਼ਨਾਂ ਵਿੱਚ ਖੇਡਦਾ ਹੈ। ਪਤਨੀ ਅਮਨ ਕੌਰ ਦੀ ਟੀਮ ਨੇ ਬ੍ਰਾਂਜ਼, ਬੇਟੀ ਸੁਖਮਨ ਦੀ ਟੀਮ ਨੇ ਸਿਲਵਰ ਅਤੇ ਬੇਟੇ ਅਬੈ ਦੀ ਟੀਮ ਨੇ ਗੋਲਡ ਮੈਡਲ ਜਿੱਤੇ ਹਨ। ਗੁਰਸ਼ਰਨ ਸਿੰਘ ਦੱਸਦੇ ਹਨ ਕਿ ਖੇਡਾਂ ਉਨ੍ਹਾਂ ਦੇ ਪਰਿਵਾਰ ਦਾ ਅਹਿਮ ਹਿੱਸਾ ਹਨ। ਪਰਿਵਾਰ ਮੁਤਾਬਕ, ਇਕੱਠੇ ਖੇਡਾਂ ਵਿੱਚ ਹਿੱਸਾ ਲੈਣਾ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦਾ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਾਕਸਟ ਰਾਹੀਂ..
ATO ਕੋਲ ਹੈ $19 ਬਿਲੀਅਨ ਦਾ ਲਾਵਾਰਿਸ ਸੁਪਰ: ਕੀ ਇਸ ਵਿੱਚ ਤੁਹਾਡਾ ਵੀ ਹਿੱਸਾ ਹੈ?07 avr. 202600:11:30
ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ATO) ਦੇ ਤਾਜ਼ਾ ਅੰਕੜਿਆਂ ਮੁਤਾਬਕ, 7 ਮਿਲੀਅਨ ਤੋਂ ਵੱਧ ਲੋਕਾਂ ਦੇ ਸੁਪਰਐਨੂਏਸ਼ਨ ਖਾਤਿਆਂ ਵਿੱਚ ਕਰੀਬ 19 ਬਿਲੀਅਨ ਡਾਲਰ ਲਾਵਾਰਿਸ ਪਏ ਹਨ। 2022 ਤੋਂ ਹੁਣ ਤੱਕ, ATO ਲਗਭਗ 3.1 ਮਿਲੀਅਨ ਲਾਵਾਰਿਸ ਸੁਪਰ ਖਾਤਿਆਂ ਨੂੰ ਉਨ੍ਹਾਂ ਦੇ ਮਾਲਕਾਂ ਨਾਲ ਮੁੜ ਜੋੜ ਚੁੱਕਾ ਹੈ, ਪਰ ਫਿਰ ਵੀ ਵੱਡੀ ਰਕਮ ਅਜੇ ਲਾਵਾਰਿਸ ਹੈ। ATO ਵੱਲੋਂ ਲੋਕਾਂ ਨੂੰ ਆਪਣੇ ਸੁਪਰ ਖਾਤਿਆਂ ਦੀ ਜਾਂਚ ਕਰਨ ਅਤੇ ਇਹ ਰਕਮ ਕਲੇਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਲਾਵਾਰਿਸ ਸੁਪਰ ਕੀ ਹੁੰਦਾ ਹੈ ਅਤੇ ਆਪਣਾ ਗੁਆਚਿਆ ਹੋਇਆ ਸੁਪਰ ਕਿਵੇਂ ਵਾਪਸ ਲਿਆ ਜਾ ਸਕਦਾ ਹੈ, ਇਸ ਬਾਰੇ ਜਾਨਣ ਲਈ ਸੁਣੋ ਐਸਬੀਐਸ ਪੰਜਾਬੀ ਦੀ ਗੱਲਬਾਤ, ਫਾਇਨਾਂਸ ਮਾਹਿਰ ਦੀਪਿਕਾ ਸ਼ਰਮਾ ਨਾਲ।
'I am happy to be included': 38th Sikh Games hit big on inclusivity with the introduction of 'All Ability Sports' - 'ਮੈਨੂੰ ਖੁਸ਼ੀ ਹੈ ਕਿ ਮੈਨੂੰ ਵੀ ਸ਼ਾਮਿਲ ਕੀਤਾ ਗਿਆ': 38ਵੀਆਂ ਸਿੱਖ ਖੇਡਾਂ ਵਿੱਚ ‘All Ability Sports’ ਦੀ ਸ਼ੁਰੂਆਤ, ਖਾਸ ਲੋੜਾਂ ਵਾਲੇ ਬੱਚਿਆਂ ਦੀ ਭਾਗੀਦਾਰੀ ਵੱਲ ਵੱਡਾ ਕਦਮ07 avr. 202600:09:58
The 38th Australian Sikh Games scored big with the introduction of an ‘All Ability Sports’ category. The newly introduced game at one of the biggest sporting events in the Southern Hemisphere brought together children of different age groups with physical or mental disabilities to play soccer. Despite limited participation, the organisers believe that this step would break many barriers for differently-abled children. - 38ਵੀਆਂ ਸਿੱਖ ਖੇਡਾਂ ਦੌਰਾਨ ‘ਆਲ ਅਬਿਲਿਟੀ ਸਪੋਰਟਸ’ ਸ਼੍ਰੇਣੀ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਪਹਿਲ ਵਜੋਂ ਕੀਤੀ ਗਈ, ਜਿਸ ਨਾਲ ਖਾਸ ਲੋੜਾਂ ਵਾਲੇ ਵੱਖ-ਵੱਖ ਉਮਰ ਦੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਭਾਵੇਂ ਭਾਗੀਦਾਰੀ ਘੱਟ ਰਹੀ, ਪਰ ਪ੍ਰਬੰਧਕਾਂ ਅਨੁਸਾਰ ਇਸ ਨਾਲ ਭਾਈਚਾਰੇ ਵਿੱਚ ਸਮਾਜਿਕ ਸ਼ਮੂਲੀਅਤ ਅਤੇ ਖੇਡਾਂ ਵੱਲ ਰੁਝਾਨ ਵਧੇਗਾ। ਪਹਿਲੀ ਵਾਰ ਹਿੱਸਾ ਲੈਣ ਵਾਲੇ ਮਨਵੀਰ ਸਿੰਘ ਨੇ ਕਿਹਾ ਕਿ ਜਿੱਤ ਨਾਲੋਂ ਸ਼ਾਮਿਲ ਹੋਣਾ ਅਤੇ ਨਵੇਂ ਦੋਸਤ ਬਣਾਉਣਾ ਉਸ ਲਈ ਵੱਡੀ ਖੁਸ਼ੀ ਹੈ। ਪੂਰੀ ਕਹਾਣੀ ਲਈ ਪੌਡਕਾਸਟ ਸੁਣੋ।
ਖ਼ਬਰਨਾਮਾ: ਡੌਨਲਡ ਟਰੰਪ ਦੀ ਆਲੋਚਨਾ ਤੋਂ ਬਾਅਦ ਆਸਟ੍ਰੇਲੀਆ ਦਾ ਸਪੱਸ਼ਟ ਸਟੈਂਡ, ਫੌਜੀ ਕਾਰਵਾਈ ਤੋਂ ਇਨਕਾਰ07 avr. 202600:05:20
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਹਿਯੋਗੀ ਦੇਸ਼ਾਂ ‘ਤੇ ਦਬਾਅ ਵਧਾਉਂਦੇ ਹੋਏ ਆਸਟ੍ਰੇਲੀਆ ਦੀ ਆਲੋਚਨਾ ਕਰਨ ਤੋਂ ਬਾਅਦ, ਅਟਾਰਨੀ ਜਨਰਲ ਮਿਸ਼ੇਲ ਰੋਲੈਂਡ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆ ਆਪਣਾ ਅਮਰੀਕਾ ਨਾਲ ਗੱਠਜੋੜ ਕਾਇਮ ਰੱਖੇਗਾ ਪਰ ਸਟਰੇਟ ਆਫ ਹੋਰਮੁਜ਼ ਵਿੱਚ ਕਿਸੇ ਵੀ ਹਮਲਾਵਰ ਫੌਜੀ ਕਾਰਵਾਈ ਵਿੱਚ ਹਿੱਸਾ ਨਹੀਂ ਲਵੇਗਾ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਅਮਰੀਕਾ ਵੱਲੋਂ ਸਟਰੇਟ ਆਫ ਹੋਰਮੁਜ਼ ‘ਚ ਗਲੋਬਲ ਸ਼ਿਪਿੰਗ ਰੂਟ ਨੂੰ ਖੋਲ੍ਹਣ ਲਈ ਈਰਾਨ ‘ਤੇ ਦਬਾਅ ਵਧਾਇਆ ਜਾ ਰਿਹਾ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ
ਪੰਜਾਬੀ ਡਾਇਰੀ: ਰਾਜ ਸਭਾ ‘ਚੋਂ ਰਾਘਵ ਚੱਢਾ ਨੂੰ ਹਟਾਉਣ ਮਗਰੋਂ ‘ਆਪ’ ਵਿਚਲੀ ਤਕਰਾਰ ਹੋਰ ਵਧੀ07 avr. 202600:09:04
ਪੰਜਾਬ ਵਿੱਚ 2022 ਦੀਆਂ ਚੋਣਾਂ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਸਿਆਸੀ ਤਣਾਅ ਵੱਧ ਗਿਆ ਹੈ। ‘ਆਪ’ ਆਗੂਆਂ ਵੱਲੋਂ ਉਨ੍ਹਾਂ ‘ਤੇ ਪੰਜਾਬ ਦੇ ਮੁੱਦੇ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗੇ ਹਨ, ਜਦਕਿ ਰਾਘਵ ਚੱਢਾ ਨੇ ਵੀ ਇਸ ‘ਤੇ ਤਿੱਖਾ ਜਵਾਬ ਦਿੱਤਾ ਹੈ। ਇਸ ਖ਼ਬਰ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..
ਆਸਟ੍ਰੇਲੀਆ ਵਿੱਚ ‘ਸੁਪਰ-K ਫਲੂ’ ਦਾ ਖਤਰਾ ਵਧਿਆ, ਮਾਹਰਾਂ ਵੱਲੋਂ ਅਪ੍ਰੈਲ-ਮਈ ਵਿੱਚ ਟੀਕਾਕਰਨ ਦੀ ਅਪੀਲ07 avr. 202600:05:22
ਆਸਟ੍ਰੇਲੀਆ ਵਿੱਚ ਇਸ ਸਾਲ ਫਲੂ ਦਾ ਮੌਸਮ ਆਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ, ਜਿਸਨੂੰ ‘ਸੁਪਰ-K ਫਲੂ’ ਦੇ ਨਾਮ ਨਾਲ ਵੀ ਜੋੜਿਆ ਜਾ ਰਿਹਾ ਹੈ। ਪਿਛਲੇ ਸਾਲ ਰਿਕਾਰਡ ਪੱਧਰ ‘ਤੇ ਮੌਤਾਂ ਅਤੇ ਕੇਸ ਸਾਹਮਣੇ ਆਉਣ ਤੋਂ ਬਾਅਦ ਮਾਹਰ ਘੱਟ ਟੀਕਾਕਰਨ ਦਰ ‘ਤੇ ਚਿੰਤਾ ਜਤਾ ਰਹੇ ਹਨ। ਸਿਹਤ ਮਾਹਰਾਂ ਨੇ ਖ਼ਾਸ ਕਰਕੇ ਵੱਡੀ ਉਮਰ ਦੇ ਲੋਕਾਂ ਸਮੇਤ, ਸਭ ਨੂੰ ਅਪ੍ਰੈਲ ਅਤੇ ਮਈ ਦੌਰਾਨ ਫਲੂ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਹੈ।
Kaur vs KPG: ਪੰਜਾਬੀ ਵਿਦਿਆਰਥਣ ਦੀ ਰੁਜ਼ਗਾਰਦਾਤਾ ਖ਼ਿਲਾਫ਼ ਕਾਨੂੰਨੀ ਲੜਾਈ ਤੋਂ ਬਾਅਦ ਟੈਕਸ ਦਿੱਗਜ ‘ਤੇ ਲੱਗੀ ਚਾਰ ਸਾਲ ਦੀ ਪਾਬੰਦੀ06 avr. 202600:21:55
ਵਿਕਟੋਰੀਆ ਵਿੱਚ ਇੱਕ ਲੰਬੀ ਕਾਨੂੰਨੀ ਲੜਾਈ ਦੇ ਨਤੀਜੇ ਵਜੋਂ ਟੈਕਸ ਸੈਕਟਰ ਨਾਲ ਜੁੜੇ ਇੱਕ ਦਿੱਗਜ ‘ਤੇ ਚਾਰ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਪੀੜਤ ਗਗਨਦੀਪ ਕੌਰ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਗਿਆ ਅਤੇ ਉਸਦੇ ਰੁਜ਼ਗਾਰਦਾਤਾ ਵੱਲੋਂ ਰੁਜ਼ਗਾਰ ਦੇ ਬਦਲੇ ਗੈਰ-ਕਾਨੂੰਨੀ ‘ਕਿਕਬੈਕ’ ਭੁਗਤਾਨ ਦੀ ਮੰਗ ਕੀਤੀ ਗਈ। ਪੂਰੀ ਜਾਣਕਾਰੀ ਲਈ ਸੁਣੋ ਇਹ ਪੋਡਕਾਸਟ।
ਖ਼ਬਰਨਾਮਾ: ਜੀਐੱਸਟੀ ਲਾਭ ਸਾਂਝੇ ਕਰਨ ‘ਤੇ ਸਹਿਮਤੀ ਨਾਲ ਇੰਧਨ ਖਰਚ ਵਿੱਚ ਰਾਹਤ, ਸਟਾਕ ਮਈ ਤੱਕ ਵਧੇ06 avr. 202600:03:53
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਇੰਧਨ ਸਟਾਕ ਦੀ ਮਿਆਦ ਹੁਣ ਮੱਧ ਅਪ੍ਰੈਲ ਤੋਂ ਵਧਾ ਕੇ ਮਈ ਤੱਕ ਕਰ ਦਿੱਤੀ ਗਈ ਹੈ। ਪੈਟਰੋਲ ਅਤੇ ਡੀਜ਼ਲ ‘ਤੇ ਅਸਥਾਈ ਤੌਰ ‘ਤੇ ਟੈਕਸ ਅੱਧਾ ਕਰਨ ਅਤੇ ਰਾਜਾਂ ਵੱਲੋਂ ਵਧੀ ਹੋਈ ਵਿਕਰੀ ਤੋਂ ਮਿਲਣ ਵਾਲੇ ਜੀਐੱਸਟੀ ਲਾਭ ਨੂੰ ਲੋਕਾਂ ਤੱਕ ਪਹੁੰਚਾਉਣ ‘ਤੇ ਸਹਿਮਤੀ ਤੋਂ ਬਾਅਦ, ਮਹਿੰਗੇ ਇੰਧਨ ਖਰਚ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਊਰਜਾ ਮੰਤਰੀ ਕ੍ਰਿਸ ਬੋਵਨ ਮੁਤਾਬਕ ਹੋਰ ਸਪਲਾਈ ਲਈ ਨਵੇਂ ਕਰਾਰ ਕੀਤੇ ਗਏ ਹਨ ਅਤੇ ਇਸ ਮਹੀਨੇ ਲਗਭਗ 3.7 ਬਿਲੀਅਨ ਲੀਟਰ ਵੱਖ-ਵੱਖ ਕਿਸਮਾਂ ਦਾ ਇੰਧਨ ਆਸਟ੍ਰੇਲੀਆ ਪਹੁੰਚ ਰਿਹਾ ਹੈ। ਇਹ ਅਤੇ ਹੋਰ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ। ..
© My Podcast Data · Independent project · Data from Apple & Spotify