Retour
Explorez tous les épisodes du podcast SBS Punjabi - ਐਸ ਬੀ ਐਸ ਪੰਜਾਬੀ
Plongez dans la liste complète des épisodes de SBS Punjabi - ਐਸ ਬੀ ਐਸ ਪੰਜਾਬੀ. Chaque épisode est catalogué accompagné de descriptions détaillées, ce qui facilite la recherche et l'exploration de sujets spécifiques. Suivez tous les épisodes de votre podcast préféré et ne manquez aucun contenu pertinent.
| Titre | Date | Durée | |
|---|---|---|---|
| ਪੰਜਾਬੀ ਡਾਇਰੀ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ ਕਾਰਵਾਈ ਲਈ ਪੁਲਿਸ ਨੂੰ ਖੁੱਲੀ ਛੁੱਟੀ | 30 Dec 2025 | 00:09:09 | |
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਉਹਨਾਂ ਦੀ ਮਿਹਨਤ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੂਬੇ 'ਚ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਇਹ ਅਤੇ ਪੰਜਾਬ ਦੀਆਂ ਹੋਰ ਖ਼ਬਰਾਂ ਸੁਣੋ ਇਸ ਪੋਡਕਾਸਟ ਰਾਹੀਂ.. | |||
| ਬੈਂਕ ਵਿੱਚ ਪਈ ਵਾਧੂ ਬੱਚਤ ਨੂੰ ਮਾਹਰਾਂ ਅਨੁਸਾਰ ਸਹੀ ਢੰਗ ਨਾਲ ਵਰਤਣ ਦੇ ਨੁਕਤੇ | 29 Dec 2025 | 00:07:00 | |
ਛੁੱਟੀਆਂ ਦੇ ਮੌਸਮ ਵਿੱਚ ਮਿਲਣ ਵਾਲਾ ਵਾਧੂ ਨਕਦ ਜੋ ਬੋਨਸ, ਛੁੱਟੀ ਦੀ ਅਦਾਇਗੀ ਜਾਂ ਤੋਹਫਿਆਂ ਦੇ ਰੂਪ ਵਿੱਚ ਹੋ ਸਕਦਾ ਹੈ, ਨੂੰ ਸਮਝਦਾਰੀ ਨਾਲ ਵਰਤਿਆ ਜਾ ਸਕਦਾ ਹੈ। ਵਿੱਤੀ ਮਾਹਿਰ ਸਲਾਹ ਦਿੰਦੇ ਹਨ ਕਿ ਨਿਵੇਸ਼ ਜਾਂ ਬਚਤ ਤੋਂ ਪਹਿਲਾਂ ਆਪਣੇ ਟੀਚੇ, ਕਰਜ਼ੇ ਅਤੇ ਭਵਿੱਖ ਦੀ ਯੋਜਨਾ ਨੂੰ ਧਿਆਨ ਵਿੱਚ ਰੱਖੋ। ਸ਼ੇਅਰ, ਸੁਪਰਐਨੁਏਸ਼ਨ ਜਾਂ ਮੋਰਟਗੇਜ ਅਦਾਇਗੀ, ਹਰ ਵਿਕਲਪ ਦੇ ਆਪਣੇ ਫਾਇਦੇ ਹਨ, ਪਰ ਸਹੀ ਸੰਤੁਲਨ ਹੀ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਦੀ ਕੁੰਜੀ ਹੈ। | |||
| ਬਾਲੀਵੁੱਡ ਗੱਪਸ਼ੱਪ: ਫਿਲਮ ਕਿਸ ਕਿਸ ਕੋ ਪਿਆਰ ਕਰੂੰ-2 ਵਿੱਚ ਕਪਿਲ ਸ਼ਰਮਾਂ ਦੀ ਪਤਨੀ ਗਿੰਨੀ ਨੂੰ ਮਿਲਿਆ ਚੰਗਾ ਹੁੰਗਾਰਾ | 25 Dec 2025 | 00:06:08 | |
12 ਦਸੰਬਰ ਨੂੰ ਰਿਲੀਜ਼ ਹੋਈ ਕਪਿਲ ਸ਼ਰਮਾਂ ਦੀ ਫਿਲਮ ਕਿਸ ਕਿਸ ਕੋ ਪਿਆਰ ਕਰੂੰ-2 ਨੂੰ ਬੇਸ਼ਕ ਚੰਗਾ ਹੁੰਗਰਾ ਨਹੀਂ ਮਿਲਿਆ, ਪਰ ਉਸ ਦੀ ਆਪਣੀ ਪਤਨੀ ਗਿੰਨੀ ਵੱਲੋਂ ਫਿਲਮ ਵਿੱਚ ਨਿਭਾਏ ਗਏ ਕਿਰਦਾਰ ਨੂੰ ਦਰਸ਼ਕਾਂ ਨੇ ਰੱਜ ਕੇ ਸਰਾਹਿਆ। ਇਸ ਬਾਰੇ ਅਤੇ ਫਿਲਮੀ ਦੁਨੀਆ ਦੀਆਂ ਹੋਰ ਜਾਣਕਾਰੀਆਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ... | |||
| ਬਾਲੀਵੁੱਡ ਗੱਪਸ਼ੱਪ: ਪੀਟੀਸੀ ਪੰਜਾਬੀ ਅਤੇ ਆਸਟ੍ਰੇਲੀਆ ਦੀ ਫਿਲਮ ਕੰਪਨੀ ਟੈਂਪਲ ਮਿਲ ਕੇ ਬਨਾਉਣਗੇ ਤਿੰਨ ਪੰਜਾਬੀ ਫਿਲਮਾਂ | 27 Nov 2025 | 00:06:20 | |
ਆਸਟ੍ਰੇਲੀਆ ਦੀ ਮਸ਼ਹੂਰ ਫਿਲਮਾਂ ਬਨਾਉਣ ਵਾਲੀ ਕੰਪਨੀ ਟੈਂਪਲ ਅਤੇ ਪੀਟੀਸੀ ਪੰਜਾਬੀ ਨੇ ਹਾਲ ਵਿੱਚ ਹੀ ''ਆਸਟ੍ਰੇਲੀਆ ਭਾਰਤ ਆਡੀਓ-ਵੀਜ਼ੂਅਲ ਕੋ-ਪ੍ਰੋਡਕਸ਼ਨ ਟਰੀਟੀ' ਤਹਿਤ ਇੱਕ ਸਮਝੌਤਾ ਕੀਤਾ ਹੈ ਜਿਸ ਨਾਲ ਨਾ ਸਿਰਫ ਤਿੰਨ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਜਾਣਾ ਹੈ, ਬਲਕਿ ਪੰਜਾਬੀ ਫਿਲਮ ਉਦਯੋਗ ਨੂੰ ਇੱਕ ਨਵੀਂ ਪਹਿਚਾਣ ਵੀ ਦਿੱਤੀ ਜਾਣੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ... | |||
| ਆਸਟ੍ਰੇਲੀਆ ਦਾ ਹੁਣ ਸਭ ਤੋਂ ਘੱਟ ਕਿਫਾਇਤੀ ਸ਼ਹਿਰ ਹੈ ਪਰਥ | 26 Nov 2025 | 00:04:36 | |
ਕਿਰਾਏ ਦੇ ਘਰ 'ਚ ਰਹਿੰਦੀ ਪਰਥ ਦੀ ਇੱਕ ਸਿੰਗਲ ਮਾਂ ਨੂੰ ਵੱਧ ਰਹੇ ਕਿਰਾਏ ਕਾਰਨ ਗੁਜ਼ਾਰਾ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਇੱਥੋਂ ਤੱਕ ਕਿ ਕੁੱਝ ਲੋਕਾਂ ਨੂੰ ਕਿਰਾਏ 'ਤੇ ਘਰ ਲੱਭਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਵਿਆਜ਼ ਦਰਾਂ ਸਥਿਰ ਹੋਣ ਦੇ ਬਾਵਜੂਦ ਵੀ ਕਿਰਾਏ ਦਾ ਸੰਕਟ ਕਿਉਂ ਘੱਟ ਨਹੀਂ ਹੋਇਆ, ਜਾਣੋ ਇਸ ਖਾਸ ਰਿਪੋਰਟ 'ਚ... | |||
| ਵਿਕਟੋਰੀਆ ਦੀਆਂ ਸਿਟੀ ਕੌਂਸਿਲਾਂ ਵਿੱਚ ਪ੍ਰੀਤ ਸਿੰਘ ਅਤੇ ਤਲਵਿੰਦਰ ਕੌਰ ਨੇ ਪੰਜਾਬੀਆਂ ਦੀ ਕਰਾਈ ਬੱਲੇ-ਬੱਲੇ | 26 Nov 2025 | 00:15:36 | |
ਵਿਕਟੋਰੀਆ ਦੇ ਮੈਲਬਰਨ 'ਚ ਪੈਂਦੇ ਵਿੰਧਮ ਵੇਲ ਸਿਟੀ ਕੌਂਸਿਲ ਤੋਂ ਪ੍ਰੀਤ ਸਿੰਘ ਅਤੇ ਰੀਜਨਲ ਇਲਾਕੇ ਐਰਾਰਾਟ ਤੋਂ ਤਲਵਿੰਦਰ ਕੌਰ ਨੇ ਡਿਪਟੀ ਮੇਅਰ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦੋਵਾਂ ਪੰਜਾਬੀਆਂ ਨੇ ਇਸ ਅਹਿਮ ਜਿੰਮੇਵਾਰੀ ਲਈ ਜਿੱਥੇ ਸਮੂਹ ਭਾਈਚਾਰੇ ਅਤੇ ਆਪੋ-ਆਪਣੇ ਇਲਾਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰੇ ਉਤਰਨ ਦੀ ਗੱਲ ਵੀ ਆਖੀ ਹੈ। | |||
| ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਮਹਿੰਗਾਈ ਵਿੱਚ ਮੁੜ ਉਛਾਲ, ਏਬੀਐਸ ਵੱਲੋਂ ਪਹਿਲੀ ਵਾਰ ਮਾਸਿਕ CPI ਜਾਰੀ | 26 Nov 2025 | 00:04:08 | |
ਆਸਟ੍ਰੇਲੀਆ ਵਿੱਚ ਮਹਿੰਗਾਈ ਦਰ ਮੁੜ ਚੜ੍ਹਦੀ ਹੋਈ 16 ਮਹੀਨਿਆਂ ਦੇ ਉੱਚੇ ਪੱਧਰ ਦੇ ਨੇੜੇ ਹੈ। ਇਸੇ ਨਾਲ, ਏਬੀਐਸ ਪਹਿਲੀ ਵਾਰ ਮਾਸਿਕ ਖਪਤਕਾਰ ਕੀਮਤ ਸੂਚਕਾਂਕ ਜਾਰੀ ਕਰ ਰਿਹਾ ਹੈ, ਜੋ ਤਿਮਾਹੀ ਤੋਂ ਮਾਸਿਕ ਰਿਪੋਰਟਿੰਗ ਵੱਲ ਇੱਕ ਵੱਡਾ ਕਦਮ ਹੈ ਜਿਸ ਨਾਲ ਮਹਿੰਗਾਈ ਦੇ ਰੁਝਾਨਾਂ ਨੂੰ ਹੋਰ ਸਹੀ ਅਤੇ ਸਮੇਂ ਸਿਰ ਸਮਝਣ ਵਿੱਚ ਮਦਦ ਮਿਲ ਸਕੇਗੀ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਅੱਜ ਦਾ ਖਬਰਾਨਾਮਾਂ.... | |||
| ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ | 26 Nov 2025 | 00:44:05 | |
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਜਾਣਕਾਰੀ ਭਰਪੂਰ ਹੋਰ ਪੇਸ਼ਕਾਰੀਆਂ ਹਨ। ਜਿਨ੍ਹਾਂ ਵਿੱਚ ਆਸਟ੍ਰੇਲੀਆ ਸਰਕਾਰ ਵਲੋਂ ਵਿਦਿਆਰਥੀ ਵੀਜ਼ਿਆਂ ਦੇ ਨਿਯਮਾਂ ਵਿੱਚ ਕੀਤੀਆਂ ਗਈਆਂ ਤਾਜ਼ਾ ਤਬਦੀਲੀਆਂ, ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਵਲੋਂ ਟੀ-ਟਵੰਟੀ ਵਰਲਡ ਕੱਪ ਜਿੱਤਣ ਬਾਰੇ ਅਤੇ ਪੰਜਾਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੇ ਵੇਰਵੇ ਸ਼ਾਮਿਲ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਲਈ ‘ਨੇਟਿਵ ਟਾਈਟਲ’ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦੀ ਇੱਕ ਖਾਸ ਰਿਪੋਰਟ ਵੀ ਮੌਜੂਦ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ .... | |||
| ਪਾਕਿਸਤਾਨ ਡਾਇਰੀ: ਪੇਸ਼ਾਵਰ ਵਿੱਚ ਅਰਧ ਸੈਨਿਕ ਬਲ ਦੇ ਹੈੱਡਕੁਆਰਟਰ ‘ਤੇ ਆਤਮਘਾਤੀ ਹਮਲਾ, ਤਿੰਨ ਜਵਾਨਾਂ ਦੀ ਮੌਤ | 26 Nov 2025 | 00:07:08 | |
ਸੋਮਵਾਰ ਨੂੰ ਤਿੰਨ ਆਤਮਘਾਤੀ ਹਮਲਾਵਰਾਂ ਨੇ ਪਾਕਿਸਤਾਨੀ ਅਰਧ ਸੈਨਿਕ ਬਲ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਤਿੰਨ ਅਰਧ ਸੈਨਿਕ ਬਲਾਂ ਦੇ ਜਵਾਨ ਮਾਰੇ ਗਏ। ਇਹ ਹਮਲਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਹੋਇਆ। ਇੱਕ ਹਮਲਾਵਰ ਨੇ ਕੰਪਲੈਕਸ ਦੇ ਦਰਵਾਜ਼ੇ ’ਤੇ ਧਮਾਕਾ ਕਰਕੇ ਆਪਣੇ ਆਪ ਨੂੰ ਉਡਾ ਲਿਆ, ਜਦਕਿ ਬਾਕੀ ਦੋ ਹਮਲਾਵਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਐਫ਼.ਸੀ. ਜਵਾਨਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ... | |||
| ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦੇ ਬਾਵਜੂੲ ਡੇਵਿਡ ਨੇ ਆਪਣੇ ਕਾਰੋਬਾਰ ਦੇ ਖਰਚੇ ਕਿਵੇਂ ਘਟਾਏ? | 25 Nov 2025 | 00:07:22 | |
ਬਿਜਲੀ ਦੀਆਂ ਵਧਦੀਆਂ ਕੀਮਤਾਂ ਕੁੱਲ ਮੁਦਰਾਸਫੀਤੀ ਨੂੰ ਹੋਰ ਤੇਜ਼ ਕਰ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਘਰਾਂ ਅਤੇ ਆਸਟ੍ਰੇਲੀਆ ਦੇ 2.6 ਮਿਲੀਅਨ ਛੋਟੇ ਕਾਰੋਬਾਰਾਂ 'ਤੇ ਪੈ ਰਿਹਾ ਹੈ। ਫ਼ਿਰ ਵੀ, ਕੁਝ ਲੋਕ ਇਸ ਚੁਣੌਤੀ ਦਾ ਹੱਲ ਲੱਭਣ ਵਿੱਚ ਕਾਮਯਾਬ ਹੋ ਰਹੇ ਹਨ। ਇਸ ਪੌਡਕਾਸਟ ਵਿੱਚ ਅਸੀਂ ਜਾਣਾਂਗੇ ਕਿ ਡੇਵਿਡ ਸਟੂਅਰਟ ਨੇ ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦਾ ਮੁਕਾਬਲਾ ਕਿਵੇਂ ਕੀਤਾ। | |||
| ਖ਼ਬਰਨਾਮਾ: ਪੌਲੀਨ ਹੈਨਸਨ ਦੇ 'ਬੁਰਕਾ' ਸਟੰਟ ਦੀ ਨਿੰਦਾ, ਭਾਰਤੀ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਵਿਸ਼ਵ ਕੱਪ ਤੇ ਹੋਰ ਖ਼ਬਰਾਂ | 25 Nov 2025 | 00:05:09 | |
ਮੁਸਲਿਮ ਵੂਮੈਨ ਆਸਟ੍ਰੇਲੀਆ ਦੀ ਸੀ.ਈ.ਓ. ਮਾਹਾ ਅਬਦੋ ਨੇ ਪੌਲੀਨ ਹੈਨਸਨ ਵੱਲੋਂ ਸੰਸਦ ਵਿੱਚ ਬੁਰਕਾ ਪਹਿਨ ਕੇ ਕੀਤੇ ਗਏ ਡਰਾਮੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੀਮਤੀ ਹੈਨਸਨ ਦੀਆਂ ਕਾਰਵਾਈਆਂ ਸਮਾਜ ਲਈ ਨੁਕਸਾਨਦੇਹ ਹਨ। ਓਧਰ, ਉਬਰ ਈਟਸ ਅਤੇ ਡੌਰਡੇਸ਼ ਨੇ ਰਾਈਡਰਾਂ ਅਤੇ ਡਰਾਈਵਰਾਂ ਲਈ ਘੱਟੋ-ਘੱਟ ਤਨਖ਼ਾਹ ਦਰਾਂ ਅਤੇ ਵਿਆਪਕ ਸੁਰੱਖਿਆ ਪ੍ਰਬੰਧਾਂ ‘ਤੇ ਸਹਿਮਤੀ ਜਤਾਈ ਹੈ। ਭਾਰਤ ਦੀ ਗੱਲ ਕਰੀਏ ਤਾਂ, ਮਹਿਲਾ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚ ਵਿਚ ਕੱਲ੍ਹ ਭਾਰਤੀ ਟੀਮ ਨੇ ਚੀਨੀ ਤੈਪੇਈ ਨੂੰ 35-28 ਨਾਲ ਹਰਾਇਆ। ਭਾਰਤੀ ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਲਗਾਤਾਰ ਦੂਜੀ ਵਾਰ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ.. | |||
| ਆਸਟ੍ਰੇਲੀਆ ਵਿੱਚ ਵੱਧਦੇ ਨਸਲੀ ਹਮਲੇ: ਭਾਰਤੀ ਭਾਈਚਾਰਾ ਨਿਸ਼ਾਨੇ 'ਤੇ | 25 Nov 2025 | 00:10:27 | |
ਸਿਡਨੀ ਵਿੱਚ ਨਵੰਬਰ ਮਹੀਨੇ ਦੌਰਾਨ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ, ਇੱਕ ਬਜ਼ੁਰਗ ਵਿਅਕਤੀ ‘ਤੇ ਹਮਲੇ ਅਤੇ ਤਿੰਨ ਭਾਰਤੀ ਨਾਗਰਿਕਾਂ ਨਾਲ ਬਦਸਲੂਕੀ ਨੇ ਕਮਿਊਨਿਟੀ ਵਿੱਚ ਨਸਲਵਾਦ ਸੰਬੰਧੀ ਚਿੰਤਾਵਾਂ ਨੂੰ ਮੁੜ ਉਭਾਰਿਆ ਹੈ। ਇੰਨ੍ਹਾ ਘਟਨਾਵਾਂ ਨੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਨਸਲਵਾਦ ਇੱਕ ਵੱਧਦਾ ਰੁਝਾਨ ਬਣਦਾ ਜਾ ਰਿਹਾ ਹੈ? ਪੀੜਤ ਵਿਅਕਤੀ ਨਾਲ ਕੀਤੀ ਗੱਲਬਾਤ ਅਤੇ ਨਾਲ ਹੀ ਲੋਕਲ ਐਮ ਪੀ, ਪ੍ਰੀਮੀਅਰ ਅਤੇ ਭਾਈਚਾਰਕ ਸੰਸਥਾਵਾਂ ਦੇ ਨੇਤਾਵਾਂ ਵੱਲੋਂ ਇਹਨਾਂ ਮਾਮਲਿਆਂ ਉੱਤੇ ਕੀਤੇ ਪ੍ਰਤੀਕਰਮ ਲਈ ਸੁਣੋ ਇਹ ਐਕਸਪਲੇਨਰ.... | |||
| ਪੰਜਾਬੀ ਡਾਇਰੀ : ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਲਿਆਉਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ | 25 Nov 2025 | 00:09:33 | |
ਕੇਂਦਰ ਸਰਕਾਰ ਨੇ ਪੰਜਾਬ ਦਾ ਰੋਹ ਦੇਖਦਿਆਂ ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਲਿਆਉਣ ਦੇ ਪ੍ਰਸਤਾਵ ਤੋਂ ਪੈਰ ਪਿੱਛੇ ਖਿੱਚ ਲਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੇ ਪਹਿਲੀ ਦਸੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਇਸ ਸਬੰਧੀ ਬਿੱਲ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਇਸ ਪ੍ਰਸਤਾਵ ’ਤੇ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਗਿਆ, ਇਸ ਲਈ ਕਿਸੇ ਵੀ ਧਿਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ, ਅਤੇ ਪੰਜਾਬ/ਭਾਰਤ ਦੀਆਂ ਹੋਰ ਖਬਰਾਂ ਲਈ ਸੁਣੋ ਪੰਜਾਬੀ ਡਾਇਰੀ... | |||
| ਆਸਟ੍ਰੇਲੀਆ ਦੌਰੇ 'ਤੇ ਆਏ ਰਾਗੀ ਸਤਨਾਮ ਸਿੰਘ ਦੇ ਦੇਹਾਂਤ ਨਾਲ ਭਾਈਚਾਰੇ ਵਿੱਚ ਸੋਗ | 24 Dec 2025 | 00:05:55 | |
ਭਾਰਤ ਦੇ ਹਰਿਆਣਾ ਰਾਜ ਨਾਲ ਸਬੰਧ ਰੱਖਣ ਵਾਲੇ ਰਾਗੀ ਸਤਨਾਮ ਸਿੰਘ ਹਾਲ ਹੀ ਵਿੱਚ ਆਸਟ੍ਰੇਲੀਆ ਦੌਰੇ 'ਤੇ ਸਨ। 20 ਦਸੰਬਰ ਨੂੰ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਅਤੇ 48 ਸਾਲਾਂ ਦੀ ਉਮਰ 'ਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਅਤੇ ਪਰਿਵਾਰ ਦੀ ਮਾਲੀ ਸਹਾਇਤਾ ਲਈ ਭਾਈਚਾਰੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। | |||
| ਘਰੇਲੂ ਹਿੰਸਾ ਸਮਝੋ: ਕਿਸਮਾਂ, ਪ੍ਰਭਾਵ ਅਤੇ ਆਸਟ੍ਰੇਲੀਆ ਵਿੱਚ ਪੰਜਾਬੀ ਪਰਿਵਾਰ ਕਿਵੇਂ ਮਦਦ ਲੈ ਸਕਦੇ ਹਨ | 24 Nov 2025 | 00:09:50 | |
ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਇੱਕ ਗੰਭੀਰ ਸਮਾਜਿਕ ਸਮੱਸਿਆ ਹੈ, ਜਿਸਦਾ ਸਭ ਤੋਂ ਵੱਧ ਅਸਰ ਮਹਿਲਾਵਾਂ, ਪ੍ਰਵਾਸੀਆਂ ਅਤੇ ਬੱਚਿਆਂ ‘ਤੇ ਪੈਂਦਾ ਹੈ। ਘਰੇਲੂ ਹਿੰਸਾ ਕਿਸੇ ਨਿੱਜੀ ਝਗੜੇ ਦਾ ਨਾਮ ਨਹੀਂ, ਸਗੋਂ ਸਰੀਰੀ, ਭਾਵਨਾਤਮਕ, ਮਾਨਸਿਕ ਜਾਂ ਵਿੱਤੀ ਦੁਰਵਿਵਹਾਰ ਹੈ। ਸਿਡਨੀ ਦੇ ‘ਇੰਡੀਅਨ (ਸਬ-ਕੌਂਟੀਨੈਂਟ) ਕ੍ਰਾਈਸਿਸ ਸੁਪੋਰਟ ਏਜੰਸੀ’ ਦੇ ਸੰਸਥਾਪਕ ਕਿੱਟੂ ਰੰਧਾਵਾ ਅਤੇ ਮੈਲਬਰਨ ਦੀ ਵਕੀਲ ਮੈਨੀ ਕੌਰ ਵਰਮਾ ਇਸ ਸਮੱਸਿਆ ਦੇ ਕਾਰਨ, ਪ੍ਰਭਾਵ ਅਤੇ ਪ੍ਰਵਾਸੀ ਔਰਤਾਂ ਵੱਲੋਂ ਮਦਦ ਲੈਣ ’ਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਵਿਚਾਰ ਸਾਂਝੇ ਕਰਦੀਆਂ ਹਨ। | |||
| ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਗਏ ਦੀਪਇੰਦਰਜੀਤ ਸਿੰਘ ਦੇ ਕਤਲ ’ਚ ਦੋਸ਼ੀ ਨੌਜਵਾਨ ਨੂੰ ਹੋਈ 4 ਸਾਲ ਦੀ ਜੇਲ੍ਹ | 24 Nov 2025 | 00:07:18 | |
17 ਨਵੰਬਰ 2025 ਨੂੰ ਤਸਮਾਨੀਆ ਸੁਪਰੀਮ ਕੋਰਟ ਨੇ ਹੋਬਾਰਟ ਵਾਟਰਫਰੰਟ ’ਤੇ ਦੀਪਇੰਦਰਜੀਤ ਸਿੰਘ ਦੀ ਦੁਖਦਾਈ ਮੌਤ ਨਾਲ ਜੁੜੇ ਮਾਮਲੇ ਵਿੱਚ 19 ਸਾਲਾ ਨੌਜਵਾਨ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜਨਵਰੀ 2024 ਦੀ ਉਸ ਘਟਨਾ ਨਾਲ ਸੰਬੰਧਤ ਹੈ ਜਿਸ ਵਿੱਚ 27 ਸਾਲਾ ਨੌਜਵਾਨ ਪੰਜਾਬੀ ਨੌਜਵਾਨ ਦੀਪਇੰਦਰਜੀਤ ਨੂੰ ਲੁੱਟ-ਖੋਹ ਦੌਰਾਨ ਪਾਣੀ ਵਿੱਚ ਧੱਕਿਆ ਗਿਆ ਸੀ। ਇਸ ਆਡੀਉ ਵਿੱਚ ਸੁਣੋ ਪੂਰਾ ਮਾਮਲਾ, ਅਦਾਲਤੀ ਫ਼ੈਸਲੇ ਦੀ ਮਹੱਤਤਾ, ਅਤੇ ਕਿਉਂ Punjabi Society Tasmania ਦੇ ਨੁਮਾਇੰਦੇ ਹੇਮੰਤ ਖੰਨਾ ਭਵਿੱਖ ਵਿੱਚ ਅਜਿਹੀਆਂ ਤ੍ਰਾਸਦੀਆਂ ਰੋਕਣ ਲਈ ਤੁਰੰਤ ਬਦਲਾਵਾਂ ਦੀ ਮੰਗ ਕਰ ਰਹੇ ਹਨ। | |||
| ਖ਼ਬਰਨਾਮਾ : ਨੌਰਦਰਨ ਟੈਰੀਟਰੀ ਵਿੱਚ ਫਿਨਾ ਚੱਕਰਵਾਤ ਕਾਰਨ ਬਿਜਲੀ ਹੋਈ ਗੁੱਲ, ਕਈ ਸਕੂਲ ਬੰਦ | 24 Nov 2025 | 00:04:23 | |
ਨੌਰਦਰਨ ਟੈਰੀਟਰੀ ਵਿੱਚ, ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ ਅਤੇ ਕਈ ਸਕੂਲ ਬੰਦ ਹਨ, ਪਰ ਗਰਮ ਖੰਡੀ ਚੱਕਰਵਾਤ ਫਿਨਾ ਤੋਂ ਸਥਾਨਕ ਨਿਵਾਸੀਆਂ ਨੂੰ ਗੰਭੀਰ ਸੱਟਾਂ ਅਤੇ ਮਹੱਤਵਪੂਰਨ ਨੁਕਸਾਨ ਤੋਂ ਬਚਾ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਟੈਰੇਟਰੀ ਵਿੱਚ 5,000 ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਲਗਭਗ 14,000 ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਓਧਰ ਇਸ ਦੌਰਾਨ, ਉੱਤਰੀ ਪੱਛਮੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਨਿਵਾਸੀਆਂ ਨੂੰ ਅੱਜ 24 ਨਵੰਬਰ ਨੂੰ ਨੁਕਸਾਨਦੇਹ ਹਵਾਵਾਂ ਅਤੇ ਭਾਰੀ ਬਾਰਿਸ਼ ਦੀ ਉਮੀਦ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ... | |||
| ਭਾਰਤੀ ਮਹਿਲਾਵਾਂ ਨੇ ਪਹਿਲਾ ਨੇਤਰਹੀਨ ਮਹਿਲਾ ਟੀ20 ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ | 24 Nov 2025 | 00:03:51 | |
ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਪਹਿਲੇ ਨੇਤਰਹੀਨ ਮਹਿਲਾ ਟੀ20 ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ। ਫਾਈਨਲ ਮੈਚ ਵਿੱਚ, ਭਾਰਤ ਨੇ ਨੇਪਾਲ ਨੂੰ 7 ਵਿਕਟਾਂ ਨਾਲ ਹਰਾ ਕੇ ਟਰਾਫੀ ਜਿੱਤੀ। ਭਾਰਤੀ ਟੀਮ ਨੇ ਪੂਰੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਵੀ ਮੈਚ ਨਹੀਂ ਹਾਰਿਆ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ। | |||
| ਕਲਾ ਅਤੇ ਕਹਾਣੀਆਂ: ਬਿਲਬੋਰਡ ਪੇਂਟ ਕਰਨ ਤੋਂ ਲੈ ਕੇ ਉਨ੍ਹਾਂ 'ਤੇ ਛਾ ਜਾਣ ਤੱਕ, ਸੁਣੋ ਪਾਕਿਸਤਾਨੀ ਕਲਾਕਾਰ ਰੰਗੀਲਾ ਦੀ ਸਫਲਤਾ ਦੀ ਦਾਸਤਾਨ | 24 Nov 2025 | 00:06:10 | |
ਇੱਕ ਘੱਟ ਆਮਦਨ ਵਾਲੇ ਪਰਿਵਾਰ ਵਿੱਚ ਪੈਦਾ ਹੋਏ, ਰੰਗੀਲਾ ਨੇ ਆਪਣੀ ਮਿਹਨਤ ਨਾਲ ਆਪਣੀ ਕਿਸਮਤ ਆਪ ਲਿਖੀ। ਆਪਣੀ ਕਾਮੇਡੀ ਲਈ ਜਾਣੇ ਜਾਂਦੇ ਇਹ ਫ਼ਨਕਾਰ ਇੱਕ ਨਿਰਮਾਤਾ, ਲੇਖ਼ਕ, ਨਿਰਦੇਸ਼ਕ ਅਤੇ ਹੋਰ ਕਈ ਕਲਾਵਾਂ ਦੇ ਮਾਹਰ ਸਨ। ਇਨ੍ਹਾਂ ਨੂੰ ਪਾਕਿਸਤਾਨ ਦੀ ਸਰਕਾਰ ਵਲੋਂ ਕਈ ਪੁਰਸਕਾਰ ਵੀ ਦਿੱਤੇ ਗਏ ਸੀ। ਇਸ ਪੌਡਕਾਸਟ ਰਾਹੀਂ ਸੁਣੋ ਰੰਗੀਲਾ ਦਾ ਪ੍ਰੇਰਨਾਦਾਇਕ ਸਫ਼ਰ.... | |||
| ਪੰਡਿਤ ਦੀ ਲਿਖੀ ਪੋਥੀ, ਗੁਰਸਿੱਖ ਦੀ ਰਮਾਇਣ, ਸਿੱਖ ਰਾਜ ਦੇ ਸਿੱਕੇ: ਪਾਰਲੀਮੈਂਟ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ | 24 Nov 2025 | 00:08:58 | |
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਾ ਸਮਾਗਮ 27 ਨਵੰਬਰ 2025 ਨੂੰ ਆਸਟ੍ਰੇਲੀਆਈ ਪਾਰਲੀਮੈਂਟ ਹਾਊਸ, ਕੈਨਬਰਾ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਬਾਰੇ 'ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ' ਤੋਂ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਤੋਂ 2 ਮੁੱਖ ਬੁਲਾਰੇ ਪਹੁੰਚ ਰਹੇ ਹਨ ਜੋ ਗੁਰੂ ਸਾਹਿਬ ਦੀ ਕੁਰਬਾਨੀ ਦੀ ਮਹੱਤਾਤਾ ਸੰਗਤਾਂ ਸਾਹਮਣੇ ਪੇਸ਼ ਕਰਨਗੇ। ਇਸ ਸਮਾਗਮ ਵਿੱਚ ਬਹੁ-ਸੱਭਿਆਚਾਰਕ ਸਮਾਜ ਦੀ ਵੀ ਝਲਕ ਦੇਖਣ ਨੂੰ ਮਿਲੇਗੀ, ਕਿਉਂਕਿ ਇੱਕ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਸ ਵਿੱਚ ਇੱਕ ਪੁਰਾਤਨ ਹੱਥ ਲਿਖਿਤ ਪੋਥੀ (ਜੋ ਇੱਕ ਪੰਡਿਤ ਵੱਲੋਂ ਲਿਖੀ ਗਈ ਸੀ), ਹੱਥ ਲਿਖਿਤ ਰਮਾਇਣ (ਜੋ ਇੱਕ ਗੁਰਸਿੱਖ ਨੇ ਲਿਖੀ ਸੀ), ਗੁਰੂ ਸਾਹਿਬ ਦੀਆਂ 200 ਤੋਂ ਵੱਧ ਨਿਸ਼ਾਨੀਆਂ ਅਤੇ ਸਿੱਖ ਰਾਜ ਦੇ ਸਿੱਕਿਆਂ ਦੀ ਵੀ ਪ੍ਰਦਰਸ਼ਨੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ... | |||
| ‘Everyone wants to matter’: How we can prevent hate and division in our neighbourhoods - SBS Examines: ਜਾਣੋ ਕਿ ਅਸੀਂ ਆਪਣੇ ਆਂਢ-ਗੁਆਂਢ ਵਿੱਚ ਨਫ਼ਰਤ ਅਤੇ ਵੰਡ ਨੂੰ ਕਿਵੇਂ ਰੋਕ ਸਕਦੇ ਹਾਂ | 23 Nov 2025 | 00:05:58 | |
Our social cohesion is under threat. But building stronger community ties can help grow connection, trust and shared belonging. - ਸਾਡੀ ਸਮਾਜਿਕ ਏਕਤਾ ਖ਼ਤਰੇ ਵਿੱਚ ਹੈ। ਪਰ ਮਜ਼ਬੂਤ ਭਾਈਚਾਰਕ ਸਬੰਧ ਬਣਾਉਣ ਨਾਲ ਸੰਪਰਕ, ਵਿਸ਼ਵਾਸ ਅਤੇ ਸਾਂਝ ਵਧਣ ਵਿੱਚ ਮਦਦ ਮਿਲ ਸਕਦੀ ਹੈ। | |||
| ਖ਼ਬਰਾਂ ਫਟਾਫੱਟ: ਅਫਰੀਕਾ ਦੀ ਧਰਤੀ ਤੇ G20, ਹਸੀਨਾ ਨੂੰ ਮੌਤ ਦੀ ਸਜ਼ਾ, ਬਿਸ਼ਨੋਈ NIA ਹਿਰਾਸਤ ਵਿੱਚ, ਤੇ ਹਫ਼ਤੇ ਦੀਆਂ ਹੋਰ ਖ਼ਬਰਾਂ | 21 Nov 2025 | 00:05:31 | |
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੱਖਣੀ ਅਫਰੀਕਾ ਵਿੱਚ ਜੀ-20 ਸਿਖਰ ਸੰਮੇਲਨ ਲਈ ਪਹੁੰਚ ਗਏ ਹਨ, ਇਹ ਪਹਿਲੀ ਵਾਰ ਹੈ ਜਦੋਂ ਇਹ ਸੰਮੇਲਨ ਅਫਰੀਕੀ ਧਰਤੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਓਧਰ, ਸੰਘੀ ਗੱਠਜੋੜ ਦਾ ਕਹਿਣਾ ਹੈ ਕਿ ਜੇਕਰ ਤਜਵੀਜ਼ ਕੀਤੀਆਂ ਤਬਦੀਲੀਆਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਲੇਬਰ ਪਾਰਟੀ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਾਤਾਵਰਨ ਸੁਧਾਰਾਂ ਦਾ ਸਮਰਥਨ ਕਰਨਗੇ। ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਖਿਲਾਫ ਮੌਤ ਦੀ ਸਜ਼ਾ ਦੇ ਅਦਾਲਤੀ ਫ਼ੈਸਲੇ ਨੂੰ ‘ਧੋਖਾਧੜੀ’ ਕਰਾਰ ਦਿੱਤਾ ਹੈ। ਭਾਰਤ ਦੀ ਗੱਲ ਕਰੀਏ ਤਾਂ, ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅਨਮੋਲ ਬਿਸ਼ਨੋਈ ਨੂੰ 11 ਦਿਨਾਂ ਲਈ ਐਨ ਆਈ ਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ। | |||
| ਆਸਟ੍ਰੇਲੀਆ ਨੇ ਜਾਰੀ ਕੀਤੇ ਸਟੂਡੈਂਟ ਵੀਜ਼ਾ ਲਈ ਨਵੇਂ ਪ੍ਰੋਸੈਸਿੰਗ ਨਿਯਮ | 21 Nov 2025 | 00:08:57 | |
ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਵਿਦਿਆਰਥੀ ਵੀਜ਼ਾ ਲਈ ਪ੍ਰਕਿਰਿਆ ਦਾ ਸਮਾਂ ਬਦਲ ਦਿੱਤਾ ਹੈ। ਹੁਣ ਵੀਜ਼ਾ ਦੀ ਪ੍ਰਕਿਰਿਆ ਦਾ ਸਮਾਂ ਇਸ ਗੱਲ ਉੱਤੇ ਵੀ ਨਿਰਭਰ ਕਰੇਗਾ ਕਿ ਵਿੱਦਿਆਰਥੀ ਨੇ ਕਿਹੜੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਲਿੱਤਾ ਹੈ। ਨਵੇਂ ਨਿਯਮਾਂ ਦੇ ਤਹਿਤ, ਵਿਦਿਆਰਥੀ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਹੁਣ ਤਿੰਨ-ਪੱਧਰੀ ਤਰਜੀਹ ਪ੍ਰਣਾਲੀ ਰਾਹੀਂ ਕੀਤਾ ਜਾਵੇਗਾ। 80% ਤੋਂ ਘੱਟ ਅਲਾਟਮੈਂਟ ਵਾਲੇ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨਾਲ ਸਭ ਤੋਂ ਤੇਜ਼ੀ ਨਾਲ ਨਜਿੱਠਿਆ ਜਾਵੇਗਾ। ਇਨ੍ਹਾਂ ਨਵੇਂ ਨਿਯਮਾਂ ਦਾ ਕਿਸਨੂੰ ਅਤੇ ਕਿਵੇਂ ਫਾਇਦਾ ਹੋ ਸਕਦਾ ਹੈ? ਜਾਨਣ ਲਈ ਸੁਣੋ ਵੀਜ਼ਾ ਮਾਹਿਰ ਕੁਨਾਲ ਤਨੇਜਾ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਗੱਲਬਾਤ.... | |||
| ਖ਼ਬਰਨਾਮਾ: ਕੈਲੀ ਸਲੋਏਨ ਕਰਨਗੇ ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੀ ਅਗਵਾਈ | 21 Nov 2025 | 00:04:14 | |
ਕੈਲੀ ਸਲੋਏਨ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੀ ਨਵੀਂ ਨੇਤਾ ਵਜੋਂ ਚੁਣਿਆ ਗਿਆ ਹੈ। ਲੀਡਰਸ਼ਿਪ ਵਿੱਚ ਇਹ ਬਦਲਾਅ ਅਗਲੀਆਂ ਰਾਜ ਚੋਣਾਂ ਤੋਂ ਦੋ ਸਾਲ ਤੋਂ ਵੀ ਘੱਟ ਸਮੇਂ ਪਹਿਲਾਂ ਆਇਆ ਹੈ। ਲਿਬਰਲ ਪਾਰਟੀ ਨੇ ਵਿਕਟੋਰੀਆ ਵਿੱਚ ਵੀ ਅਗਲੇ ਸਾਲ ਪੈਣ ਵਾਲਿਆਂ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਵਿੱਚ ਬਦਲਾਅ ਲਿਆਂਦਾ ਹੈ। ਪਿਛਲੇ ਸਾਲ ਸੰਘੀ ਪੱਧਰ 'ਤੇ ਵੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਬਦਲੀ ਗਈ ਸੀ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ... | |||
| ਖ਼ਬਰਨਾਮਾ: ਬੌਂਡਾਈ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਸੁਰੱਖਿਆ, ਕਾਨੂੰਨੀ ਸੁਧਾਰ ਅਤੇ ਸਮਾਜਿਕ ਪ੍ਰਭਾਵਾਂ ‘ਤੇ ਕੇਂਦ੍ਰਿਤ ਮਹੱਤਵਪੂਰਨ ਫ਼ੈਸਲੇ | 24 Dec 2025 | 00:04:04 | |
14 ਦਸੰਬਰ ਨੂੰ ਸਿਡਨੀ ਦੇ ਬੌਂਡਾਈ ਵਿੱਚ ਹੋਏ ਘਾਤਕ ਦਹਿਸ਼ਤਗਰਦ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਕਈ ਮਹੱਤਵਪੂਰਨ ਰਾਜਨੀਤਿਕ ਅਤੇ ਕਾਨੂੰਨੀ ਵਿਕਾਸ ਸਾਹਮਣੇ ਆਏ ਹਨ। ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ੈਕ ਹਰਜ਼ੋਗ ਨੇ ਆਸਟ੍ਰੇਲੀਆ ਦਾ ਦੌਰਾ ਕਰਨ ਲਈ ਸਹਿਮਤੀ ਦਿੱਤੀ ਹੈ, ਜਦਕਿ ਨਿਊ ਸਾਊਥ ਵੇਲਜ਼ ਸੰਸਦ ਨੇ ਪ੍ਰਦਰਸ਼ਨਾਂ ‘ਤੇ ਪਾਬੰਦੀਆਂ ਅਤੇ ਗਨ ਸੁਧਾਰਾਂ ਨਾਲ ਜੁੜੇ ਨਵੇਂ ਕਾਨੂੰਨ ਪਾਸ ਕੀਤੇ ਹਨ। ਇਸ ਹਮਲੇ ਦਾ ਮਾਨਸਿਕ ਸਿਹਤ ਸੇਵਾਵਾਂ, ਸਮਾਜਿਕ ਮਾਹੌਲ ਅਤੇ ਕ੍ਰਿਸਮਸ ਸੰਦੇਸ਼ਾਂ ‘ਤੇ ਵੀ ਗਹਿਰਾ ਪ੍ਰਭਾਵ ਪਿਆ ਹੈ। | |||
| ਪੰਜਾਬੀ ਡਾਇਸਪੋਰਾ : ਸਕਾਟਲੈਂਡ ਦੀ ਯੂਨੀਵਰਸਿਟੀ ਨੇ ਕਰਵਾਏ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ | 21 Nov 2025 | 00:07:39 | |
ਸਕਾਟਲੈਂਡ ਦੀ ਐਡਿਨਬਰਾ ਯੂਨੀਵਰਸਿਟੀ ਵਿੱਚ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਤਿਹਾਸਕ ਤੱਥਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸ਼ਾਸਕ ਰਹੇ ਖੜਕ ਸਿੰਘ ਦੇ ਕਬਜ਼ੇ ਵਿੱਚੋਂ 1848 ਵਿੱਚ ਇਸ ਨੂੰ ਦੁੱਲੇਵਾਲਾ ਦੇ ਕਿਲ੍ਹੇ ਉੱਤੇ ਕਬਜ਼ੇ ਤੋਂ ਬਾਅਦ ਭਾਰਤ ਤੋਂ ਲਿਆਂਦਾ ਗਿਆ ਸੀ। ਇਹ ਸਰੂਪ, ਸਰ ਜੌਹਨ ਸਪੈਂਸਰ ਲੌਗਨ ਵੱਲੋਂ ਯੂਨੀਵਰਸਿਟੀ ਨੂੰ ਭੇਂਟ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਕੋਹਿਨੂਰ ਦੇ ਨਾਲ ਮਹਾਰਾਣੀ ਵਿਕਟੋਰੀਆ ਕੋਲ ਲਿਆਂਦਾ ਗਿਆ। ਆਖਿਰਕਾਰ ਯੂਨੀਵਰਸਿਟੀ ਦੇ ਨਾਲ ਸਬੰਧਤ ਇਤਿਹਾਸਕਾਰਾਂ ਨੇ ਸਿੱਖ ਸੰਗਤਾਂ ਦੀ ਮੰਗ ਉੱਤੇ ਇਸ ਦੇ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਅਤੇ ਸੰਖੇਪ ਰੂਪ ਵਿੱਚ ਇਸ ਨੂੰ ਸ਼ੈਰਿਫ ਦੇ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। ਪੰਜਾਬੀ ਡਾਇਸਪੋਰਾ ਨਾਲ ਜੁੜੀਆਂ ਨਾਲ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ | |||
| ਲਾਲਚ ਵਿੱਚ ਧੋਖੇਬਾਜਾਂ ਦਾ ਸਾਥ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੈਡਰਲ ਪੁਲਿਸ ਦੀ ਚੇਤਾਵਨੀ | 20 Nov 2025 | 00:05:51 | |
ਮਹਿਜ਼ 200 ਤੋਂ 500 ਡਾਲਰ ਦੇ ਲਾਲਚ ਵਿੱਚ ਆ ਕੇ ਆਪਣੇ ਬੈਂਕ ਖਾਤੇ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ, ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ। ਜੁਆਂਇੰਟ ਪੁਲਿਸਿੰਗ ਸਾਈਬਰਕ੍ਰਾਇਮ ਕੋਆਰਡੀਨੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਧੋਖਾਧੜੀ ਅਤੇ ਕਾਲੇ ਧਨ ਨੂੰ ਜਾਇਜ਼ ਕਰਨ ਦੀਆਂ ਗਤੀਵਿਧੀਆਂ ਚਲਾਉਣ ਵਾਲੇ ਅਪਰਾਧਿਕ ਗਿਰੋਹਾਂ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਲਦੀ ਪੈਸਾ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਜਿਸ ਦਾ ਖਾਮਿਆਜ਼ਾ ਵਿਦਿਆਰਥੀਆਂ ਨੂੰ ਹੀ ਭੁਗਤਣਾ ਪੈਂਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ ... | |||
| ਖ਼ਬਰਨਾਮਾ: ਆਈ ਐੱਮ ਐੱਫ ਨੇ ਆਸਟ੍ਰੇਲੀਆ ਨੂੰ ਮਾਈਨਿੰਗ ਟੈਕਸ ਵਾਪਿਸ ਲਿਆਉਣ ਦੀ ਕੀਤੀ ਸਿਫਾਰਿਸ਼ | 20 Nov 2025 | 00:04:59 | |
ਇੰਟਰਨੈਸ਼ਨਲ ਮੋਨੇਟਰੀ ਫੰਡ ਭਾਵ ਆਈ ਐੱਮ ਐੱਫ ਨੇ ਆਸਟ੍ਰੇਲੀਆਈ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸੰਘੀ ਸਰਕਾਰ ਨੂੰ ਮਾਈਨਿੰਗ ਟੈਕਸ ਵਾਪਸ ਲਿਆਉਣ ਦਾ ਸੁਝਾਅ ਦਿੱਤਾ ਹੈ। ਸੰਯੁਕਤ ਰਾਸ਼ਟਰ ਏਜੰਸੀ ਨੇ ਆਸਟ੍ਰੇਲੀਆਈ ਅਰਥਵਿਵਸਥਾ ਦਾ ਆਪਣਾ ਸਾਲਾਨਾ ਮੁਲਾਂਕਣ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਮੌਜੂਦਾ ਆਰਥਿਕ ਨੀਤੀਆਂ ਆਮ ਤੌਰ 'ਤੇ ਸਹੀ ਰਸਤੇ 'ਤੇ ਹਨ - ਪਰ ਦੇਸ਼ ਨੂੰ ਅਜੇ ਵੀ ਦਲੇਰਾਨਾ ਟੈਕਸ ਸੁਧਾਰਾਂ ਦੀ ਲੋੜ ਹੈ। ਇਹ ਅਤੇ ਹੋਰ ਖਾਸ ਖਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ... | |||
| ਮਦਦ ਜਾਂ ਉਲਝਣ: ਕੀ ਹੈਲਥ ਸਟਾਰ ਰੇਟਿੰਗ ਨਾਲ ਪੌਸ਼ਟਿਕ ਖਾਣਾ ਲੱਭਣਾ ਸੌਖਾ ਹੁੰਦਾ ਹੈ? | 20 Nov 2025 | 00:09:45 | |
ਆਸਟ੍ਰੇਲੀਆ ਵਿੱਚ ਪੈਕ ਕੀਤੇ ਖਾਣੇ ਅਤੇ ਪੀਣ ਵਾਲੇ ਪਦਾਰਥਾਂ ਉੱਤੇ ਹੈਲਥ ਸਟਾਰ ਰੇਟਿੰਗ ਲਗਾਈ ਜਾਂਦੀ ਹੈ ਤਾਂ ਜੋ ਖ਼ਰੀਦਦਾਰ ਆਸਾਨੀ ਨਾਲ ਪੌਸ਼ਟਿਕ ਖਾਣੇ ਦੀ ਪਹਿਚਾਣ ਕਰ ਸਕਣ। ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਰੇਟਿੰਗ ਪ੍ਰਣਾਲੀ ਵਿੱਚ ਇਕਸਾਰਤਾ ਨਹੀਂ ਹੈ ਜਿਸ ਨਾਲ ultra processed ਖਾਣੇ ਅਤੇ artificial sweetener ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਸਿਡਨੀ ਦੇ ਡਾਇਟੀਸ਼ਨ ਸਿਮਰਨ ਗਰੋਵਰ ਇਸ ਮਾਮਲੇ ‘ਤੇ ਆਪਣੀ ਰਾਏ ਪੇਸ਼ ਕਰਦੇ ਹਨ ਕਿ ਇਸ ਰੇਟਿੰਗ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਅਤੇ ਸਿਹਤਮੰਦ ਖਾਣਿਆਂ ਦੀ ਖ਼ਰੀਦਦਾਰੀ ਕਿਸ ਤਰ੍ਹਾਂ ਕਰੀਏ? ਜਾਣੋ ਇਸ ਐਕਸਪਲੇਨਰ ਰਾਹੀਂ ... | |||
| ਬਾਲੀਵੁੱਡ ਗੱਪਸ਼ੱਪ: ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ 'ਯਮਲਾ' 28 ਨਵੰਬਰ ਨੂੰ ਹੋਵੇਗੀ ਰੀਲੀਜ਼ | 20 Nov 2025 | 00:06:16 | |
ਆਪਣੀ ਸਾਫ ਸੁਥਰੀ ਗਾਇਕੀ ਬਦੌਲਤ ਲੱਖਾਂ ਕਰੋੜਾਂ ਸਰੋਤਿਆਂ ਨਾਲ ਦਿਲੋਂ ਜੁੜਨ ਵਾਲੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਇੱਕ ਵਾਰ ਫੇਰ ਉਹਨਾਂ ਦੀਆਂ ਯਾਦਾਂ ਨਾਲ ਮੁੜ ਤੋਂ ਜੋੜਨ ਲਈ 28 ਨਵੰਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਇਹ ਅਤੇ ਇਸ ਹਫਤੇ ਦੀਆਂ ਤਾਜ਼ਾ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ... | |||
| ਖ਼ਬਰਨਾਮਾ: ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੈਡਰਲ ਪੁਲਿਸ ਦੀ ਚੇਤਾਵਨੀ | 19 Nov 2025 | 00:03:59 | |
ਏਐਫਪੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਪਰਾਧਕ ਗਿਰੋਹ ਕੁਝ ਸੌ ਡਾਲਰ ਦੇ ਲਾਲਚ ਨਾਲ ਉਨ੍ਹਾਂ ਤੋਂ ਬੈਂਕ ਖਾਤੇ ਅਤੇ ਪਹਚਾਣ ਦਸਤਾਵੇਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਮੁਤਾਬਕ, ਇਹ ਗੈਰ–ਕਾਨੂੰਨੀ ਹੈ ਅਤੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਲਈ ਅਪਰਾਧੀ ਨੈੱਟਵਰਕਾਂ ਵਿੱਚ ਫਸਾ ਸਕਦਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਾਨਾਮਾਂ... | |||
| ਕੀ ਵਿਕਟੋਰੀਆ ਦੇ ਬਾਹਰਲੇ ਸਬਰਬਾਂ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ? | 19 Nov 2025 | 00:08:55 | |
ਮੈਲਬਰਨ ਦੇ ਉੱਤਰ ਵਿੱਚ ਪੈਂਦੇ ਸਬਰਬ ਬੇਵਰਿਜ 'ਚ ਵਸਦੇ ਕੰਵਰ ਨੇ ਆਪਣੀ ਧੀ ਲਈ ਪਾਰਕ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਤਾਂ ਸ਼ੁਰੂ ਕੀਤੀ ਸੀ, ਪਰ ਸਾਲਾਂ ਬਾਅਦ ਵੀ ਉਨ੍ਹਾਂ ਦੇ ਰਿਹਾਇਸ਼ੀ ਖ਼ੇਤਰ ਵਿੱਚ ਕੋਈ ਪਾਰਕ ਨਹੀਂ ਬਣਿਆ। ਹਾਲਾਂਕਿ, ਇਸ ਮੁਹਿੰਮ ਨੇ ਮੈਲਬਰਨ ਦੇ ਬਾਹਰਲੇ ਸਬਰਬਾਂ ਦੇ ਵਸਨੀਕਾਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆ ਦਿੱਤਾ ਹੈ। ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਵਿਕਟੋਰੀਆ ਦੇ ਬਾਹਰਲੇ ਉਪਨਗਰਾਂ ਵਿੱਚ ਉਸਾਰੀ ਤਾਂ ਵੱਧ ਰਹੀ ਹੈ, ਪਰ ਉੱਥੇ ਰਹਿਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਕਿੰਗ, ਜਨਤਕ ਆਵਾਜਾਈ ਅਤੇ ਪਾਰਕ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਸਭ ਤੋਂ ਵੱਡੀ ਸਮੱਸਿਆ ਰੇਲ ਲਾਈਨਾਂ ਦੀ ਕਮੀ ਕਾਰਨ ਆਵਾਜਾਈ ਦੀ ਮੁਸ਼ਕਲ ਦੱਸੀ ਜਾ ਰਹੀ ਹੈ। | |||
| ਪਾਕਿਸਤਾਨ ਡਾਇਰੀ: ਫੌਜ ਮੁਖੀ ਨੂੰ ਮਿਲੇ ਨਵੇਂ ਅਤੇ ਸ਼ਕਤੀਸ਼ਾਲੀ ਅਧਿਕਾਰਾਂ ਦੇ ਵਿਰੋਧ 'ਚ ਜੱਜਾਂ ਨੇ ਦਿੱਤਾ ਅਸਤੀਫ਼ਾ | 19 Nov 2025 | 00:07:19 | |
ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਨੇ 27ਵੇਂ ਸੰਵਿਧਾਨਕ ਸੋਧ ਨੂੰ ਕਾਨੂੰਨ ਦਾ ਰੂਪ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਰੋਧ ਵਿੱਚ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਸੋਧਾਂ ਨਾਲ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਸਈਦ ਆਸਿਮ ਮੁਨੀਰ ਨੂੰ ਚੀਫ਼ ਆਫ਼ ਡਿਫੈਂਸ ਫੋਰਸਜ਼ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਫੌਜ ਤੋਂ ਇਲਾਵਾ ਨੇਵੀ ਅਤੇ ਏਅਰ ਫੋਰਸ ਵੀ ਮੁਨੀਰ ਦੇ ਅਧੀਨ ਆ ਗਏ ਹਨ। ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਨਵੇਂ ਅਧਿਕਾਰਾਂ ਦੇ ਨਾਲ, ਉਮਰ ਭਰ ਲਈ ਗ੍ਰਿਫ਼ਤਾਰੀ ਅਤੇ ਮੁਕੱਦਮੇ ਤੋਂ ਕਾਨੂੰਨੀ ਛੋਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ... | |||
| ਖ਼ਬਰਨਾਮਾ: ਗੁਰਮੇਸ਼ ਸਿੰਘ ਬਣੇ ਨਿਊ ਸਾਊਥ ਵੇਲਜ਼ ਨੈਸ਼ਨਲਜ਼ ਦੇ ਨਵੇਂ ਲੀਡਰ | 18 Nov 2025 | 00:04:52 | |
ਨਿਊ ਸਾਊਥ ਵੇਲਜ਼ ਦੀ ਨੈਸ਼ਨਲਜ਼ ਪਾਰਟੀ ਨੇ ਕੌਫਸ ਹਾਰਬਰ ਤੋਂ ਸੰਸਦ ਮੈਂਬਰ ਗੁਰਮੇਸ਼ ਸਿੰਘ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਹੈ। ਚੌਥੀ ਪੀੜ੍ਹੀ ਦੇ ਕਿਸਾਨ ਗੁਰਮੇਸ਼ ਸਿੰਘ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ। ਸਿੰਘ ਦਾ ਪਰਿਵਾਰ ਕੇਲਿਆਂ ਅਤੇ ਬਲੂਬੈਰੀ ਦੀ ਖੇਤੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੈ। ਉਹਨਾਂ ਦੇ ਪੜਦਾਦਾ 1895 ਵਿੱਚ ਆਸਟ੍ਰੇਲੀਆ ਆ ਕੇ ਵਸੇ ਸਨ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ... | |||
| ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ | 18 Nov 2025 | 00:40:26 | |
ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ਾਂ ਦੀਆਂ ਖ਼ਬਰਾਂ ਦੇ ਨਾਲ-ਨਾਲ ਪੰਜਾਬ ਦੀਆਂ ਖਬਰਾਂ ਦੀ ਪੇਸ਼ਕਾਰੀ ਪੰਜਾਬੀ ਡਾਇਰੀ ਸ਼ਾਮਿਲ ਹੈ। ਇਸ ਦੇ ਨਾਲ, ਵਿਕਟੋਰੀਅਨ ਸਰਕਾਰ ਦੀ ਯੁਵਾ ਅਪਰਾਧ ਨਾਲ ਨਜਿੱਠਣ ਦੀ ਯੋਜਨਾ ਬਾਰੇ ਜਾਣੋ, ਜਿਸ ਦੇ ਤਹਿਤ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਜੋ ਗੰਭੀਰ ਅਪਰਾਧ ਕਰਦੇ ਹਨ, ਉਨ੍ਹਾਂ ਨੂੰ ਬਾਲਗਾਂ ਵਜੋਂ ਸਜ਼ਾ ਦਿੱਤੀ ਜਾਵੇਗੀ। ਆਸਟ੍ਰੇਲੀਆ ਵਿੱਚ ਮਾਪਿਆਂ ਲਈ ਆਪਣੇ ਬੱਚਿਆਂ ਵਾਸਤੇ ਵਿੱਤੀ ਯੋਜਨਾਬੰਦੀ ਦੀਆਂ ਮੂਲ ਗੱਲਾਂ ਬਾਰੇ ਜਾਣਕਾਰੀ ਤੋਂ ਇਲਾਵਾ, ਫੈਡਰਲ ਸਰਕਾਰ ਦੁਆਰਾ ਕਮਿਊਨਿਟੀ ਲੈਂਗੂਏਜ ਸਕੂਲ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਭਰ ਦੇ 580 ਤੋਂ ਵੱਧ ਸਕੂਲਾਂ ਲਈ ਗ੍ਰਾਂਟਾਂ ਵਿੱਚ ਵਾਧੇ ਬਾਰੇ ਇੱਕ ਪੇਸ਼ਕਾਰੀ ਵੀ ਇਸ ਪ੍ਰੋਗਰਾਮ ਵਿੱਚ ਸੁਣੀ ਜਾ ਸਕਦੀ ਹੈ। ਇਸ ਪੋਡਕਾਸਟ ਰਾਹੀਂ ਪੂਰਾ ਪ੍ਰੋਗਰਾਮ ਸੁਣੋ। | |||
| ਪਾਕਿਸਤਾਨ ਡਾਇਰੀ: ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ ਮਾਮਲੇ 'ਚ ਖਾਨ ਅਤੇ ਪਤਨੀ ਨੂੰ 17-17 ਸਾਲ ਦੀ ਕੈਦ | 24 Dec 2025 | 00:06:42 | |
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇੱਕ ਭ੍ਰਿਸ਼ਟਾਚਾਰ ਮਾਮਲੇ ਵਿੱਚ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕੇਸ ਉਨ੍ਹਾਂ ਮਹਿੰਗੀਆਂ ਘੜੀਆਂ ਅਤੇ ਗਹਿਣਿਆਂ ਨਾਲ ਜੁੜਿਆ ਹੈ ਜੋ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਸਰਕਾਰੀ ਦੌਰਿਆਂ ਦੌਰਾਨ ਤੋਹਫ਼ੇ ਵਜੋਂ ਇਮਰਾਨ ਖਾਨ ਨੂੰ ਮਿਲੇ ਸਨ। ਇਹ ਤਾਜ਼ਾ ਫ਼ੈਸਲਾ ਇਮਰਾਨ ਖਾਨ ਦੀਆਂ ਕਾਨੂੰਨੀ ਪੇਚੀਦਗੀਆਂ ਨੂੰ ਹੋਰ ਗੰਭੀਰ ਬਣਾਉਂਦਾ ਹੈ। ਉਹ ਅਗਸਤ 2023 ਤੋਂ ਜੇਲ੍ਹ ਵਿੱਚ ਹਨ ਅਤੇ ਇਸ ਸਮੇਂ ਇੱਕ ਹੋਰ ਮਾਮਲੇ ਵਿੱਚ 14 ਸਾਲ ਦੀ ਸਜ਼ਾ ਭੁਗਤ ਰਹੇ ਹਨ। ਪਾਕਿਸਤਾਨ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। | |||
| This form of discrimination is growing in Australia - from assault to segregated birthday parties - SBS Examines: ਹਮਲਿਆਂ ਤੋਂ ਜਨਮਦਿਨ ਪਾਰਟੀਆਂ ਤੱਕ: ਆਸਟ੍ਰੇਲੀਆ ਵਿੱਚ ਵੱਧ ਰਿਹਾ ਹੈ ਵਿਤਕਰਾ | 18 Nov 2025 | 00:05:42 | |
Experts say caste discrimination and the practice of ‘untouchability’ are on the rise in Australia. But some South Asians are fighting back. - ਮਾਹਿਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਜਾਤੀ ਵਿਤਕਰਾ ਅਤੇ 'ਛੂਤ-ਛਾਤ' ਦਾ ਅਭਿਆਸ ਵੱਧ ਰਿਹਾ ਹੈ। ਪਰ ਕੁਝ ਦੱਖਣੀ ਏਸ਼ੀਆਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ। | |||
| ਪੰਜਾਬੀ ਡਾਇਰੀ: ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ | 18 Nov 2025 | 00:08:59 | |
ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਸੈਨੇਟ ਚੋਣਾਂ ਕਰਵਾਉਣ ਦੇ ਮੁੱਦੇ 'ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਸੰਘਰਸ਼ ਦੇ ਅਗਲੇ ਪੜਾਅ ਵਿੱਚ ਗਵਰਨਰ ਹਾਊਸ ਅਤੇ ਭਾਜਪਾ ਦਫਤਰਾਂ ਦਾ ਘਿਰਾਓ ਕੀਤਾ ਜਾ ਸਕਦਾ ਹੈ। ਇਸ ਖ਼ਬਰ ਸਮੇਤ ਦਿਨ ਦੀਆਂ ਹੋਰ ਮਹੱਤਵਪੂਰਨ ਖਬਰਾਂ ਇਸ ਪੋਡਕਾਸਟ ਰਾਹੀਂ ਸੁਣੋ। | |||
| ਛੋਟੇ ਕੱਦ ਦੇ ਬਾਵਜੂਦ ਮੈਲਬਰਨ ਦੀ ਸਿਮਰਨ ਨੇ ਮਾਡਲਿੰਗ ਖੇਤਰ ਵਿੱਚ ਹਾਸਿਲ ਕੀਤੇ ਵੱਡੇ ਮੁਕਾਮ | 18 Nov 2025 | 00:20:37 | |
ਪੰਜਾਬੀ ਪਿਤਾ ਅਤੇ ਨੇਪਾਲੀ ਮਾਤਾ ਦੀ ਬੱਚੀ ਸਿਮਰਨ ਕੌਰ ਜੋ ਕਿ ਹੁਣ ਮੈਲਬਰਨ ਵਿੱਚ ਰਹ ਰਹੀ ਹੈ, ਨੂੰ ਬਚਪਨ ਤੋਂ ਹੀ ਕੈਮਰਿਆਂ ਸਾਹਮਣੇ ਅਦਾਕਾਰੀ ਕਰਨੀ ਚੰਗੀ ਲੱਗਦੀ ਸੀ ਪਰ ਉਸ ਦੇ ਛੋਟੇ ਕੱਦ ਕਾਰਨ ਕਈ ਰੁਕਾਵਟਾਂ ਸਾਹਮਣੇ ਆਈਆਂ. ਜਿਨ੍ਹਾਂ ਨੂੰ ਸਿਮਰਨ ਨੇ ਆਪਣੀ ਮਿਹਨਤ ਨਾਲ ਪਾਸੇ ਕਰਦਿਆਂ ਕੋਲਸ, ਕੇਐਫਸੀ, ਫੈਟ ਜੈਕਸ, ਅਰਬਨ ਸਲਿੰਗ, ਲ਼ੂਈਜ਼ ਮੈਕਡੋਨਲਡ, ਸਟਾਇਲੀ ਸਵਿੰਮ ਆਦਿ ਵਰਗੀਆਂ ਕਈ ਨਾਮਵਰ ਕੰਪਨੀਆਂ ਲਈ ਮਾਡਲਿੰਗ ਕੀਤੀ। ਨਾਲ ਹੀ ਉਸ ਨੇ ਡਾਂਸ, ਸਟੇਜ ਡਰਾਮਾ ਅਤੇ ਸੋਸ਼ਲ ਮੀਡੀਆ ਤੇ ਵੀ ਚੰਗਾ ਨਾਮਣਾ ਖੱਟਿਆ। ਸਿਮਰਨ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਜਾਣੋ... | |||
| ਐਕਸਪਲੇਨਰ: ਕੀ ਤੁਹਾਡਾ ਬੰਦ ਨੱਕ 'ਹੇ ਫੀਵਰ' ਦੀ ਨਿਸ਼ਾਨੀ ਹੈ ਜਾਂ ਜ਼ੁਕਾਮ ਦੀ? ਜਾਣੋ ਅਸਲ ਸੱਚਾਈ ਕੀ ਹੈ | 17 Nov 2025 | 00:07:15 | |
'ਹੇ ਫੀਵਰ' ਅਤੇ 'ਜ਼ੁਕਾਮ' ਦੇ ਲੱਛਣ ਅਕਸਰ ਇੱਕੋ ਜਿਹੇ ਹੁੰਦੇ ਹਨ, ਪਰ ਦੋਨਾਂ ਦੇ ਕਾਰਨ ਅਤੇ ਇਲਾਜ ਵੱਖਰੇ ਹਨ। ਹੇ ਫੀਵਰ ਇੱਕ ਐਲਰਜੀ ਹੈ ਜਿਸ ਵਿਚ ਸਰੀਰ ਹਿਸਟਾਮਾਈਨ ਛੱਡਦਾ ਹੈ, ਜਦਕਿ ਜ਼ੁਕਾਮ ਵਾਇਰਸ ਕਾਰਨ ਹੁੰਦਾ ਹੈ। ‘ਹੇ ਫੀਵਰ’ ‘ਚ ਬੁਖਾਰ ਨਹੀਂ ਹੁੰਦਾ ਪਰ ਜੁਕਾਮ ਜਾਂ ਫਲੂ ਵਿੱਚ ਹੋ ਸਕਦਾ ਹੈ। । ਉੱਚ ਪਰਾਗ ਮਾਤਰਾ (Higher pollen levels) ਵਾਲੇ ਦਿਨ ਹੇ ਫੀਵਰ ਦੇ ਲੱਛਣ ਵੱਧ ਸਕਦੇ ਹਨ ਅਤੇ ਦਮੇ ਵਾਲਿਆਂ ਲਈ ਖ਼ਤਰਾ ਵੀ ਪੈਦਾ ਹੋ ਸਕਦਾ ਹੈ। ਜੇ ਤੁਸੀਂ ਵੀ ਹਰ ਰੋਜ਼ ਛਿੱਕਾਂ, ਨੱਕ-ਵਹਿਣ ਵਾਲੇ ਲੱਛਣਾਂ ਨਾਲ ਜਾਗਦੇ ਹੋ, ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਇਹ ‘ਹੇ ਫੀਵਰ’ ਹੈ, ਜ਼ੁਕਾਮ ਹੈ, ਜਾਂ ਕੁਝ ਹੋਰ ਅਤੇ ਇਹਨਾਂ ਤੋਂ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਇਹ ਸਭ ਕੁੱਝ ਜਾਣੋ ਇਸ ਪੌਡਕਾਸਟ ਰਾਹੀਂ.. | |||
| ਖ਼ਬਰਨਾਮਾ: 2025 ਵਿੱਚ ਵਿਕਟੋਰੀਆ ਪੁਲਿਸ ਨੇ 15,000 ਤੋਂ ਵੱਧ ਚਾਕੂ ਅਤੇ 'ਮੈਸ਼ੇਟੀਆਂ' ਕੀਤੀਆਂ ਜ਼ਬਤ | 17 Nov 2025 | 00:05:42 | |
ਵਿਕਟੋਰੀਆ ਪੁਲਿਸ ਮੁਤਾਬਕ, ਇਸ ਸਾਲ ਤੇਜ਼ਧਾਰ ਹਥਿਆਰ 'ਮੈਸ਼ੇਟੀ' (Machete) ਅਤੇ ਚਾਕੂਆਂ ਦੀ ਰਿਕਾਰਡ ਬਰਾਮਦਗੀ ਹੋਈ ਹੈ। 2025 ਵਿੱਚ ਹੁਣ ਤੱਕ ਰਾਜ ਦੀਆਂ ਗਲੀਆਂ ਤੋਂ 15,000 ਤੋਂ ਵੱਧ ਹਥਿਆਰ ਜ਼ਬਤ ਕੀਤੇ ਗਏ ਹਨ ਜੋ ਪ੍ਰਤੀ ਦਿਨ ਲਗਭਗ 47 ਦੀ ਔਸਤ ਬਣਦੀ ਹੈ। ਇਸ ਖਬਰ ਦੇ ਨਾਲ ਨਾਲ ਦਿਨ ਦੀਆਂ ਹੋਰ ਮਹੱਤਵਪੂਰਨ ਅਪਡੇਟਾਂ ਲਈ ਪੌਡਕਾਸਟ ਸੁਣੋ। | |||
| ਪੰਜਾਬੀ ਅਤੇ ਰਾਜਸਥਾਨੀ ਸਭਿਆਚਾਰ ਦਾ ਸੁਮੇਲ ਬਣੀ ਇੱਕ ਮੁਹੱਬਤ ਦੀ ਦਿਲਚਸਪ ਕਹਾਣੀ | 17 Nov 2025 | 00:19:19 | |
ਸਿਡਨੀ ਦੀ ਨਿਧੀ ਤੇ ਪੰਜਾਬ ਦੇ ਦੀਪਿੰਦਰ ਦੀ ਇਹ ਕਹਾਣੀ ਸਿਰਫ਼ ਪਿਆਰ ਨਹੀਂ ਬਲਿਕ ਇਹ ਦੋ ਵੱਖ-ਵੱਖ ਸਭਿਆਚਾਰਾਂ ਦੇ ਮਿਲਾਪ ਦੀ ਕਹਾਣੀ ਹੈ। ਰਾਜਸਥਾਨੀ ਰਸਮਾਂ ਤੇ ਪੰਜਾਬੀ ਰੌਣਕ ਦਾ ਖੂਬਸੂਰਤ ਮੇਲ ਜਦੋਂ ਪੂਨੇ ਤੋਂ ਲੰਡਨ ਤੇ ਫਿਰ ਚੰਡੀਗੜ੍ਹ ਤੱਕ ਪਹੁੰਚਿਆ, ਤਾਂ ਬਣ ਗਈ ਇਹ ਖਾਸ ਜੋੜੀ। ਛੋਲੇ-ਭਟੂਰੇ ਤੇ ਦਾਲ-ਭਾਟੀ-ਚੂਰਮੇ ਨਾਲ ਭਰਪੂਰ, ਪਿਆਰ ਤੇ ਪਰੰਪਰਾਵਾਂ ਦੀ ਇਹ ਕਹਾਣੀ ਸੁਣੋ ਇਸ ਪੌਡਕਾਸਟ ਰਾਹੀਂ.... | |||
| ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ | 17 Nov 2025 | 00:44:30 | |
ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਤਾਜ਼ਾ ਤਰੀਨ ਖ਼ਬਰਾਂ ਸਮੇਤ ਸ਼ੈਪੋਰਟਨ ਵਿੱਚ ਇੱਕ ਸਵੀਮਿੰਗ ਪੂਲ ਵਿੱਚ ਡੁੱਬਣ ਨਾਲ ਮਰਨ ਵਾਲੇ ਇੱਕ ਪੰਜਾਬੀ ਬੱਚੇ ਦੇ ਪਰਿਵਾਰਿਕ ਕਰੀਬੀ ਨਾਲ ਇਸ ਦੁੱਖਦਾਈ ਹਾਦਸੇ ਬਾਬਤ ਗੱਲਬਾਤ ਕੀਤੀ ਗਈ ਹੈ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਲਈ ਪੰਜਾਬੀ ਵਿੱਚ ਨੈਤਿਕ 'ਬਾਲ ਕਹਾਣੀਆਂ' ਦਾ ਸਪੈਸ਼ਲ ਸੈਗਮੇਂਟ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਨਾਲ ਹੀ ਫੈਡਰੇਸ਼ਨ ਆਫ਼ ਐਥਨਿਕ ਕਮਿਊਨਿਟੀਜ਼ ਕੌਂਸਲ ਆਫ਼ ਆਸਟ੍ਰੇਲੀਆ (FECCA) ਵਲੋਂ ਪਿਛਲੇ ਦਿਨੀਂ ਮੈਲਬਰਨ ਵਿੱਚ ਹੋਈ ਇੱਕ ਕਾਨਫਰੰਸ ਬਾਰੇ ਵੀ ਖਾਸ ਰਿਪੋਰਟ ਸ਼ਾਮਿਲ ਹੈ। ਪੂਰੇ ਪ੍ਰੋਗਰਾਮ ਦਾ ਆਨੰਦ ਮਨਣ ਲਈ ਇਹ ਪੌਡਕਾਸਟ ਸੁਣੋ... | |||
| ਬਾਲ ਕਹਾਣੀਆਂ: ਸੁਣੋ ਇੱਕ ਨਿੱਕੀ ਜਿਹੀ ਤਿਤਲੀ ਨੇ ਕਿਵੇਂ ਖਰਗੋਸ਼ ਨੂੰ ਮਾਤ ਦੇ ਦਿੱਤੀ | 17 Nov 2025 | 00:06:05 | |
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਵਿੱਚ ਇਸ ਹਫ਼ਤੇ ਸੁਣੋ ਦਿਲਚਸਪ ਕਹਾਣੀ ‘ਸੱਤ ਰੰਗੀ ਤਿਤਲੀ’। ਲੇਖਕ ਅਸ਼ਰਫ ਸੁਹੇਲ ਨੇ ਇਸ ਵਿੱਚ ਦਰਸਾਇਆ ਹੈ ਕਿ ਇੱਕ ਨਿੱਕੀ ਜਿਹੀ ਤਿਤਲੀ ਕਿਵੇਂ ਚਤੁਰਾਈ ਨਾਲ ਖਰਗੋਸ਼ ਨੂੰ ਹਰਾ ਦਿੰਦੀ ਹੈ। ਕਹਾਣੀ ਰਾਹੀਂ ਜਾਣੋ ਅਸਲੀ ਤਾਕਤ ਦਾ ਅਰਥ। ਇਹ ਪ੍ਰੇਰਣਾਦਾਇਕ ਕਹਾਣੀ ਸੁਣੋ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ। | |||
| ਐਲਬਨੀਜ਼ੀ ਸਰਕਾਰ ਦੇ ਕਮਿਊਨਿਟੀ ਭਾਸ਼ਾ ਸਕੂਲਾਂ ਲਈ ਗ੍ਰਾਟਾਂ ਨੂੰ ਮਜ਼ਬੂਤ ਕਰਨ ਦੇ ਫੈਸਲੇ ਦਾ ਭਾਈਚਾਰੇ ਵਲੋਂ ਸੁਆਗਤ | 17 Nov 2025 | 00:04:57 | |
ਕਮਿਊਨਿਟੀ ਲੈਂਗੂਏਜ ਸਕੂਲ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਭਰ ਦੇ 580 ਤੋਂ ਵੱਧ ਸਕੂਲਾਂ ਲਈ ਗ੍ਰਾਂਟਾਂ ਵਧਾਈਆਂ ਜਾ ਰਹੀਆਂ ਹਨ ਜਿਸ ਲਈ ਚਾਰ ਸਾਲਾਂ ਲਈ 13 ਮਿਲੀਅਨ ਡਾਲਰ ਦੀ ਵਾਧੂ ਰਾਸ਼ੀ ਪ੍ਰਦਾਨ ਕੀਤੀ ਜਾਏਗੀ। ਐਲਬਨੀਜ਼ੀ ਸਰਕਾਰ ਦੇ ਇਸ ਫੈਸਲੇ ਦਾ ਭਾਈਚਾਰੇ ਵਿੱਚ ਪੰਜਾਬੀ ਸਕੂਲ ਚਲਾਉਣ ਵਾਲੀਆਂ ਸੰਸਥਾਵਾਂ ਨੇ ਸੁਆਗਤ ਕੀਤਾ ਹੈ। ਇਸ ਸਬੰਧੀ ਖਾਸ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ। | |||
| ਐਕਸਪਲੇਨਰ: ਵਿਕਟੋਰੀਆ ’ਚ ਨੌਜਵਾਨਾਂ ਨੂੰ ਹਿੰਸਕ ਅਪਰਾਧਾਂ ਲਈ ਬਾਲਗ ਸਜ਼ਾ 'ਐਡਲਟ ਟਾਈਮ’ ਦੇਣ ਦਾ ਪ੍ਰਸਤਾਵ, ਛਿੜੀ ਸਿਆਸੀ ਬਹਿਸ | 16 Nov 2025 | 00:07:19 | |
ਵਿਕਟੋਰੀਆ ਸਰਕਾਰ ਦੀ ਯੁਵਾ ਅਪਰਾਧਾਂ ਨਾਲ ਨਜਿੱਠਣ ਦੀ ਯੋਜਨਾ ਤਹਿਤ, ਗੰਭੀਰ ਅਪਰਾਧ ਕਰਨ ਵਾਲੇ 14 ਸਾਲ ਜਾਂ ਇਸਤੋਂ ਜ਼ਿਆਦਾ ਦੀ ਉਮਰ ਵਾਲੇ ਬੱਚਿਆਂ ਨੂੰ ਐਡਲਟ ਕੋਰਟ ਵਜੋਂ ਸਜ਼ਾ ਦਿੱਤੀ ਜਾਵੇਗੀ। ਰਾਜ ਸਰਕਾਰ ਕਿਸੇ ਬੱਚੇ ਨੂੰ ਹਿੰਸਕ ਅਪਰਾਧ ਵਿੱਚ ਸ਼ਾਮਲ ਕਰਨ ਲਈ ਭਰਤੀ ਕਰਨ ਵਾਲੇ ਲੋਕਾਂ ਲਈ ਵੀ ਸਜ਼ਾ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਵਿਰੋਧੀ ਧਿਰ ਨੇ ਇਸਨੂੰ ਇੱਕ ਪੱਲਾ ਛਡਾਉਣ ਦੀ ਗੱਲ ਵਜੋਂ ਕਰਾਰ ਦਿੱਤਾ ਹੈ ਅਤੇ ਬਿਹਤਰ ਸੁਰੱਖਿਆ ਰਣਨੀਤੀਆਂ ਦੀ ਮੰਗ ਵੀ ਕੀਤੀ ਹੈ। ਇਹ ਨਵੇਂ ਨਿਯਮ ਕਿਸ ਅਪਰਾਧ ਉੱਤੇ ਲਾਗੂ ਹੋ ਸਕਦੇ ਹਨ ਅਤੇ ਇਨ੍ਹਾਂ ਯੋਜਨਾਵਾਂ ਬਾਰੇ ਕੀ ਬਹਿਸ ਛਿੜੀ ਹੋਈ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ... | |||
| ਭਾਰਤੀਆਂ ਨੂੰ ਆ ਰਹੀਆਂ ਨਕਲੀ MATES Visa Ballot ਈਮੇਲਾਂ, DHA ਨੇ ਜਾਰੀ ਕੀਤੀ ਚੇਤਾਵਨੀ | 23 Dec 2025 | 00:03:54 | |
ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਹੁਨਰਮੰਦ ਕਾਮਿਆਂ ਦੇ ਪਰਵਾਸ ਲਈ ਸ਼ੁਰੂ ਕੀਤੇ ਗਏ ਮੋਬਿਲਿਟੀ ਅਰੇਂਜਮੈਂਟ ਫਾਰ ਟੈਲੇਂਟੇਡ ਅਰਲੀ-ਪ੍ਰੋਫੈਸ਼ਨਲਜ਼ ਸਕੀਮ ਭਾਵ MATES ਵੀਜ਼ਾ ਵਿੱਚ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਮੁਤਾਬਕ, ਵੀਜ਼ਾ ਅਤੇ ਬੈਲਟ ਘੁਟਾਲੇ ਵਧ ਰਹੇ ਹਨ। ਇਸ ਮਾਮਲੇ ਵਿੱਚ ਭਾਰਤੀਆਂ ਲਈ ਖਾਸ ਚੇਤਾਵਨੀ ਜਾਰੀ ਕੀਤੀ ਗਈ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ... | |||
| ਖ਼ਬਰਾਂ ਫਟਾਫੱਟ: ਲਿਬਰਲ ਨੇ ਨੈੱਟ-ਜ਼ੀਰੋ ਨੂੰ ਕੀਤਾ 'ਜ਼ੀਰੋ', ਧਰਮਿੰਦਰ 'ਜਿਉਂਦੇ' ਨੇ ਤੇ ਹੋਰ ਖ਼ਬਰਾਂ | 14 Nov 2025 | 00:04:54 | |
ਫੈਡਰਲ ਵਿਰੋਧੀ ਧਿਰ ਦੀ ਨੇਤਾ ਸੂਜ਼ੇਨ ਲੀ ਦਾ ਕਹਿਣਾ ਹੈ ਕਿ 'ਨਿਊਕਲੀਅਰ ਪਾਵਰ' ਭਵਿੱਖ ਵਿੱਚ ਗਠਜੋੜ ਦੀ ਊਰਜਾ ਨੀਤੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੋਵੇਗੀ, ਭਾਵੇਂ ਕਿ ਲਿਬਰਲ ਪਾਰਟੀ ਨੇ ਨੈੱਟ-ਜ਼ੀਰੋ ਜਲਵਾਯੂ ਟੀਚਿਆਂ ਨੂੰ ਛੱਡਣ ਲਈ ਵੋਟ ਕੀਤੀ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਵ੍ਹਾਈਟ ਹਾਊਸ ਨੇ ਜੈਫਰੀ ਐਪਸਟਾਈਨ ਦੀ ਜਾਇਦਾਦ ਤੋਂ ਜਾਰੀ ਹੋਈਆਂ ਨਵੀਂ ਈਮੇਲਾਂ ਨੂੰ ਡੈਮੋਕ੍ਰੈਟਸ ਵੱਲੋਂ ਬਣਾਇਆ ਗਿਆ ਇੱਕ ਮਨਘੜਤ ਝੂਠ ਕਰਾਰ ਦਿੱਤਾ ਹੈ। ਓਧਰ, ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ, ਮੰਗਲਵਾਰ ਨੂੰ ਕਈ ਮੀਡੀਆ ਅਦਾਰਿਆਂ ਨੇ ਦਾਅਵਾ ਕੀਤਾ ਸੀ ਕਿ ਧਰਮਿੰਦਰ ਹੁਣ ਸਾਡੇ ਵਿੱਚ ਨਹੀਂ ਰਹੇ। ਇਹਨਾਂ ਸਮੇਤ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ। | |||
| ਸ਼ੈਪਰਟਨ ਦੇ ਅੱਠ ਸਾਲਾਂ ਪੰਜਾਬੀ ਬੱਚੇ ਦੀ ਸਵੀਮਿੰਗ ਪੂਲ ’ਚ ਡੁੱਬਣ ਕਾਰਨ ਮੌਤ, ਦੋ ਹਫਤੇ ਬਾਅਦ ਸੀ ਜਨਮ ਦਿਨ | 14 Nov 2025 | 00:14:08 | |
ਉੱਤਰੀ ਵਿਕਟੋਰੀਆ ਦੇ ਸ਼ੈਪਰਟਨ ਅਧੀਨ ਪੈਂਦੇ ਕਿਆਲਾ ਵਿੱਚ ਪੰਜਾਬੀ ਮੂਲ ਦੇ ਅੱਠ ਸਾਲਾਂ ਇੱਕ ਬੱਚੇ ਦੇ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਿਨਾਖਤ ਗੁਰਸ਼ਬਦ ਸਿੰਘ ਪੁੱਤਰ ਤਲਵਿੰਦਰ ਸਿੰਘ ਵਜੋਂ ਹੋਈ ਹੈ। ਹਾਦਸੇ ਤੋਂ ਦੋ ਹਫਤੇ ਬਾਅਦ 23 ਨਵੰਬਰ ਨੂੰ ਗੁਰਸ਼ਬਦ ਦਾ ਜਨਮ ਦਿਨ ਸੀ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। | |||
| ਖ਼ਬਰਨਾਮਾ: ਵਿਰੋਧੀ ਧਿਰ ਨੇ ਛੱਡਿਆ 'ਨੈੱਟ ਜ਼ੀਰੋ' ਟੀਚਾ, ਸਰਕਾਰ ਨੇ ਲਗਾਇਆ ਆਸਟ੍ਰੇਲੀਆ ਦੇ ਭਵਿੱਖ ਨਾਲ ਖੇਡਣ ਦਾ ਦੋਸ਼ | 14 Nov 2025 | 00:04:40 | |
ਲਿਬਰਲ ਪਾਰਟੀ ਨੇ ਆਪਣੇ ਜਲਵਾਯੂ 'ਨੈੱਟ ਜ਼ੀਰੋ' ਟੀਚੇ ਤੋਂ ਹਟਣ ਦੀ ਘੋਸ਼ਣਾ ਕੀਤੀ ਹੈ। ਹਾਲਾਂਕਿ, ਸੰਘੀ ਵਿਰੋਧੀ ਧਿਰ ਦੀ ਨੇਤਾ ਸੁਸਾਨ ਲੀ ਦਾ ਕਹਿਣਾ ਹੈ ਕਿ ਪਰਮਾਣੂ ਊਰਜਾ ਅਜੇ ਵੀ ਗਠਜੋੜ ਦੀ ਊਰਜਾ ਨੀਤੀ ਵਿੱਚ ਸ਼ਾਮਲ ਰਹੇਗੀ। ਪਹਿਲਾਂ ਇਹ ਤੈਅ ਸੀ ਕਿ 2050 ਤੱਕ ਆਸਟ੍ਰੇਲੀਆ ਕੋਲਾ ਖਾਨਿਆਂ ਦੀ ਥਾਂ ਪਵਨ ਚੱਕੀਆਂ ਲਗਾ ਕੇ ਆਪਣਾ ਕਾਰਬਨ ਫੁੱਟਪ੍ਰਿੰਟ ਖਤਮ ਕਰ ਦੇਵੇਗਾ। ਸੰਘੀ ਸਰਕਾਰ ਨੇ ਇਸ ਕਦਮ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰ 'ਆਸਟ੍ਰੇਲੀਆ ਦਾ ਭਵਿੱਖ ਦਾਅ 'ਤੇ ਲਾ ਰਹੀ ਹੈ'। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਸਾਡਾ ਪੌਡਕਾਸਟ ਸੁਣੋ… | |||
© My Podcast Data · Projet indépendant · Données issues d'Apple & Spotify